Skip to main content

Gee 98News

ਦੀਪਕ ਮੁੰਡੀ ਦਾ ਰਿਮਾਂਡ : ਲਾਰੈਂਸ ਬਿਸ਼ਨੋਈ ਤੇ ਦੀਪਕ ਮੁੰਡੀ ਬੈਠਣਗੇ ਆਹਮੋ-ਸਾਹਮਣੇ ..!

ਦੀਪਕ ਮੁੰਡੀ ਦਾ ਰਿਮਾਂਡ : ਲਾਰੈਂਸ ਬਿਸ਼ਨੋਈ ਤੇ ਦੀਪਕ ਮੁੰਡੀ ਬੈਠਣਗੇ ਆਹਮੋ-ਸਾਹਮਣੇ ..!

-ਦੋਵਾਂ ਨੂੰ ਇਕੱਠੇ ਬਿਠਾ ਕੇ ਪੁੱਛਗਿਛ ਕਰ ਸਕਦੀ ਹੈ ਪੰਜਾਬ ਪੁਲਿਸ

ਬਰਨਾਲਾ, 11 ਸਤੰਬਰ (ਨਿਰਮਲ ਸਿੰਘ ਪੰਡੋਰੀ) :

Gee98 Ads

ਪੁਲਿਸ ਨੇ ਬੀਤੇ ਕੱਲ ਕਾਬੂ ਕੀਤੇ ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਮੁੰਡੀ ਤੇ ਉਸ ਦੇ ਹੋਰ ਸਾਥੀਆਂ ਦਾ ਇੱਕ ਹਫ਼ਤੇ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਪੱਛਮੀ ਬੰਗਾਲ ਦੇ ਨੇਪਾਲ ਬਾਰਡਰ ਨੇੜੇ ਦੋ ਹੋਰ ਗੈਂਗਸਟਰਾਂ ਸਮੇਤ ਫੜਿਆ ਸੀ। ਅਦਾਲਤ ਵਿੱਚ ਪੇਸ਼ ਕਰਨ ’ਤੇ ਪੁਲਿਸ ਨੂੰ ਦੀਪਕ ਮੁੰਡੀ ਦਾ ਸੱਤ ਦਿਨਾਂ ਦਾ ਰਿਮਾਂਡ ਮਿਲਿਆ ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੁਲਿਸ ਦੀਪਕ ਮੁੰਡੀ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਅਹਿਮ ਸੁਰਾਗ ਮੰਨ ਕੇ ਚੱਲ ਰਹੀ ਹੈ। ਪੁਲਿਸ ਦੀਪਕ ਮੁੰਡੀ ਤੇ ਲਾਰੈਂਸ ਬਿਸ਼ਨੋਈ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕਰ ਸਕਦੀ ਹੈ। ਦੀਪਕ ਮੁੰਡੀ ਦੀ ਗਿ੍ਰਫਤਾਰੀ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਾਰੇ ਸ਼ੂਟਰ ਪੁਲਿਸ ਦੇ ਸਿਕੰਜ਼ੇ ਵਿੱਚ ਹਨ ਜਿਨਾਂ ਵਿੱਚੋਂ ਦੋ ਅੰਮਿ੍ਰਤਸਰ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ। ਹੁਣ ਪੰਜਾਬ ਪੁਲਿਸ ਦਾ ਇੱਕੋ-ਇੱਕ ਟੀਚਾ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਤੱਕ ਪੁੱਜਣਾ ਹੈ, ਜੋ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। ਗੋਲਡੀ ਬਰਾੜ ਤੱਕ ਪਹੁੰਚ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਹੈ ਅਤੇ ਪੁਲਿਸ ਦੀਪਕ ਮੁੰਡੀ ਦੇ ਜ਼ਰੀਏ ਗੋਲਡੀ ਬਰਾੜ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਸ਼ੂਟਰ ਪਿ੍ਰਆਵਰਤ ਫੌਜੀ, ਅੰਕਿਤ ਸ਼ੇਰਸਾ ਅਤੇ ਹੋਰ ਸ਼ੂਟਰਾਂ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਗੋਲਡੀ ਬਰਾੜ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੀ ਅਤੇ ਹੁਣ ਇੱਕੋ-ਇੱਕ ਸੁਰਾਗ ਦੀਪਕ ਮੁੰਡੀ ਹੀ ਬਚਿਆ ਹੈ ਜਿਸ ਦੀ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਗੋਲਡੀ ਬਰਾੜ ਦੀ ਪੈੜ ਨੱਪਣਾ ਚਾਹੇਗੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਉੱਪਰ ਤਸੱਲੀ ਪ੍ਰਗਟ ਕਰਦੇ ਹੋਏ ਕੇਸ ਦੀ ਸੁਣਵਾਈ ਜਲਦੀ ਮੁਕੰਮਲ ਕਰਕੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ ਹੈ।

error: Content is protected !!