Skip to main content

Gee 98News

ਬੇਲਰ ਮਾਲਕ ਵੱਧ ਤੋਂ ਵੱਧ ਖੇਤਰ ’ਚ ਪਰਾਲੀ ਪ੍ਰਬੰਧਨ ਕਰਨ: ਡਿਪਟੀ ਕਮਿਸ਼ਨਰ

ਬਰਨਾਲਾ, 12 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਜ਼ਿਲ੍ਹੇ ਵਿੱਚ ਢੁਕਵੇਂ ਪਰਾਲੀ ਪ੍ਰਬੰਧਨ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਪ੍ਰਧਾਨਗੀ ਹੇਠ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਬੇਲਰ ਮਾਲਕਾਂ ਤੇ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਫਸਲੀ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਸਨਅਤਾਂ ਨੂੰ ਦੇਣ ਸਬੰਧੀ ਰਣਨੀਤੀ ਉਲੀਕੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਟ੍ਰਾਈਡੈਂਟ ਅਤੇ ਨੇੜਲੇ ਜ਼ਿਲਿਆਂ ਦੀਆਂ ਸਨਅਤੀ ਇਕਾਈਆਂ ਨੰ ਅਗਾਊਂ ਤੌਰ ’ਤੇ ਕਿਸਾਨਾਂ ਨਾਲ ਲਿਖਤੀ ਸਮਝੌਤੇ ਕਰ ਕੇ ਪਰਾਲੀ ਪ੍ਰਬੰਧਨ ਪੁਖਤਾ ਕਰਨ ਲਈ ਆਖਿਆ ਤਾਂ ਜੋ ਵੱਧ ਤੋਂ ਵੱਧ ਪਰਾਲੀ ਦੀਆਂ ਗੱਠਾਂ ਬਣਾ ਕੇ ਉਨਾਂ ਨੂੰ ਪਾਵਰ ਪਲਾਟਾਂ ਵਿਚ ਵਰਤਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਹਿਕਾਰੀ ਸਭਾਵਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਪਰਾਲੀ ਦੇ ਜ਼ਮੀਨ ਅੰਦਰ ਨਿਬੇੜੇ ਲਈ ਮੌਜੂਦ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਆਖਿਆ। ਉਨਾਂ ਖੇਤੀਬਾੜੀ ਅਧਿਕਾਰੀਆਂ ਅਤੇ ਸਹਿਕਾਰਤਾ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਫੀਲਡ ’ਚ ਰਹਿ ਕੇ ਪਰਾਲੀ ਪ੍ਰਬੰਧਨ ’ਤੇ ਜ਼ੋਰ ਦੇਣ ਲਈ ਆਖਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਹਰਬੰਸ ਸਿੰਘ, ਬੇਲਰ ਮਾਲਕ ਤੇ ਸਨਅਤੀ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।

error: Content is protected !!