Gee 98News

ਸਿੱਖਿਆ ਵਿਭਾਗ ਨੇ ਮਿ੍ਰਤਕ ਅਧਿਆਪਕ ਦੀ ਬਦਲੀ ਖ਼ਾਲੀ ਆਸਾਮੀ ’ਤੇ ਕਰ ਦਿੱਤੀ

ਚੰਡੀਗੜ, 12 ਸਤੰਬਰ (ਜੀ98 ਨਿਊਜ਼ ਸਰਵਿਸ) :

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਏਲਨਾਬਾਦ ਬਲਾਕ ਦੇ ਇੱਕ ਪਿੰਡ ‘ਕਾਸ਼ੀ ਕਾ ਬਸ’ ਦੇ ਲੋਕਾਂ ਨੇ ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਲੜੀਵਾਰ ਕਈ ਦਿਨ ਧਰਨਾ ਦਿੱਤਾ ਤਾਂ ਧਰਨੇੇ ਦੇ 21 ਦਿਨਾਂ ਬਾਅਦ ਸਿੱਖਿਆ ਵਿਭਾਗ ਨੇ ਪਿੰਡ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਇੱਕ ਅਧਿਆਪਕ ਦੀ ਕਿਸੇ ਹੋਰ ਸਕੂਲ ਵਿੱਚੋਂ ਬਦਲੀ ਦੇ ਆਰਡਰ ਜਾਰੀ ਕਰ ਦਿੱਤੇ । ਧਰਨੇ ’ਤੇ ਬੈਠੇ ਪਿੰਡ ਦੇ ਲੋਕਾਂ ਨਾਲ ਸਿੱਖਿਆ ਵਿਭਾਗ ਦੇ ਇਹ ਆਰਡਰ ਜੱਗੋਂ ਤੇਰਵੀਂ ਵਾਲੇ ਬਣ ਗਏ ਜਦ ਲੋਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਭੇਜੇ ਅਧਿਆਪਕ ਦੀ ਤਾਂ ਤਿੰਨ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਅਸਲ ਵਿੱਚ ਸਿੱਖਿਆ ਵਿਭਾਗ ਨੇ ਲੋਕਾਂ ਦੇ ਧਰਨੇ ਤੋਂ ਘਬਰਾਹਟ ਵਿੱਚ ਆ ਕੇ ਅਧਿਆਪਕ ਹੰਸਰਾਜ ਦੀ ਬਦਲੀ ਪਿੰਡ ‘ਕਾਸ਼ੀ ਕਾ ਬਸ’ ਸਕੂਲ ਵਿਖੇ ਕਰ ਦਿੱਤੀ ਜਦਕਿ ਅਧਿਆਪਕ ਹੰਸਰਾਜ ਦੀ ਮੌਤ ਲੱਗਭੱਗ ਤਿੰਨ ਮਹੀਨੇ ਪਹਿਲਾਂ ਹੋ ਚੁੱਕੀ ਹੈ। ਪਿੰਡ ਦੇ ਲੋਕ ਸਿੱਖਿਆ ਵਿਭਾਗ ਦੇ ਇਸ ਮਜਾਕ ਤੋਂ ਗੁੱਸੇ ਵਿੱਚ ਹਨ ਕਿ 21 ਦਿਨਾਂ ਦੇ ਧਰਨੇ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨਾਲ ਭੱਦਾ ਮਜਾਕ ਕੀਤਾ।

error: Content is protected !!