Gee 98News

ਮਾਨ ਸਰਕਾਰ ਖਿਲਾਫ਼ ਸਾਬਕਾ ਫੌਜੀਆਂ ’ਚ ਗੁੱਸਾ, ਰੋਸ ਪ੍ਰਦਰਸ਼ਨ ਦਾ ਐਲਾਨ

ਮਾਨ ਸਰਕਾਰ ਖਿਲਾਫ਼ ਸਾਬਕਾ ਫੌਜੀਆਂ ’ਚ ਗੁੱਸਾ, ਰੋਸ ਪ੍ਰਦਰਸ਼ਨ ਦਾ ਐਲਾਨ

ਬਰਨਾਲਾ, 13 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਜ਼ਿਲ੍ਹੇ ਦੇ ਸਾਬਕਾ ਫੌਜੀਆਂ ਅਤੇ ਮਾਨ ਸਰਕਾਰ ਵੱਲੋਂ ਹਟਾਏ ਗਏ ਜੀਓਜੀ ਨੇ ਰੋਸ ਵਜੋ ਡਿਪਟੀ ਕਮਿਸ਼ਨਰ ਦਫਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਜ: ਗੁਰਜਿੰਦਰ ਸਿੰਘ ਸਿੱਧੂ ਅਤੇ ਕਰਨਲ ਲਾਭ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ ਫੌਜੀ ਵੀਰ ਸਵੇਰੇ 9 ਵਜੇ ਕਚਿਹਰੀ ਚੌਂਕ ਇਕੱਠੇ ਹੋਣਗੇ ਅਤੇ ਕਾਫਲੇ ਦੇ ਰੂਪ ਵਿੱਚ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੇ ਨਾਮ ਮੈਮੋਰੰਡਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਕੁਝ ਮੰਤਰੀਆਂ ਵੱਲੋਂ ਸਾਬਕਾ ਫੌਜੀਆਂ ਦੀ ਸ਼ਾਨ ਦੇ ਖਿਲਾਫ਼ ਬੋਲੇ ਗਏ ਅਪਮਾਨਜਨਕ ਸ਼ਬਦਾਂ ਦਾ ਢੁੱਕਵਾਂ ਜਵਾਬ ਫੌਜੀਆਂ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਲਾਲ ਪੱਗਾਂ ਉੱਪਰ ਕਾਲੀ ਪੱਟੀ ਬੰਨ ਕੇ ਤੇ ਕਾਲੀਆਂ ਝੰਡੀਆਂ ਲੈ ਕੇ 15 ਸਤੰਬਰ ਨੂੰ ਸਵੇਰੇ 9 ਵਜੇ ਕਚਿਹਰੀ ਚੌਂਕ ਬਰਨਾਲਾ ਵਿਖੇ ਪਹੁੰਚਿਆ ਜਾਵੇ। ਇਸ ਮੌਕੇ ਕੈਪਟਨ ਗੁਰਜੰਟ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਬਲਵੀਰ ਸਿੰਘ, ਸੂਬੇਦਾਰ ਚਰਨਜੀਤ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ।

Gee98 Ads
error: Content is protected !!