Gee 98News

ਸੂਰੀ ਕਤਲ ਕਾਂਡ : ਡੀਜੀਪੀ ਨੇ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਚੰਡੀਗੜ, 05 ਨਵੰਬਰ (ਜੀ98 ਨਿਊਜ਼ ਸਰਵਿਸ) :

ਅੰਮਿ੍ਤਸਰ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਨੂੰ ਪੁਲਿਸ ਵੱਲੋਂ ਅੰਮਿ੍ਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਪੁਲਿਸ ਨੂੰ ਸੰਦੀਪ ਸਿੰਘ ਦਾ 7 ਦਿਨਾਂ ਦਾ ਰਿਮਾਂਡ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਕਤਲ ਦੀ ਅਸਲ ਵਜਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ । ਪੰਜਾਬ ਪੁਲਿਸ ਅੱਗੇ ਇਹ ਇੱਕ ਵੱਡੀ ਚਣੌਤੀ ਹੈ ਕਿ ਉਹ ਸੁਧੀਰ ਸੂਰੀ ਦੇ ਕਤਲ ਨਾਲ ਸੰਬੰਧਿਤ ਹਰ ਪੱਖ ’ਤੇ ਕੰਮ ਕਰਕੇ ਕਤਲ ਦੀ ਅਸਲ ਵਜਾ ਤੱਕ ਪੁੱਜੇ । ਬੀਤੇ ਕੱਲ ਪੁਲਿਸ ਨੇ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹਮਲਾਵਾਰ ਸੰਦੀਪ ਸਿੰਘ ਨੂੰ .32 ਬੋਰ ਦੇ ਪਿਸਤੋਲ ਸਮੇਤ ਗਿ੍ਫ਼ਤਾਰ ਕਰ ਲਿਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੁਲਿਸ ਜਲਦੀ ਹੀ ਇਸ ਕਤਲ ਦੀ ਅਸਲੀਅਤ ਦਾ ਪਤਾ ਲਗਾ ਲਵੇਗੀ। ਡੀਜੀਪੀ ਨੇ ਸੁਧੀਰ ਸੂਰੀ ਦੇ ਕਤਲ ਨਾਲ ਸੰਬੰਧਿਤ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

error: Content is protected !!