Gee 98News

ਬਲਾਤਕਾਰੀ ਪਿਤਾ ਨੂੰ ਫਾਂਸੀ ਦੀ ਸਜ਼ਾ

ਚੰਡੀਗੜ੍ :- ਪੋਕਸੋ ਐਕਟ ਤਹਿਤ ਪਹਿਲੀ ਵਾਰ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਹਰਿਆਣਾ ਦੇ ਸਿਰਸਾ ਦੀ ਇੱਕ ਫਾਸਟ ਟਰੈਕ ਅਦਾਲਤ ਨੇ ਆਪਣੀ ਨਾਬਾਲਗ ਬੇਟੀ ਨਾਲ ਜ਼ਬਰ-ਜਨਾਹ ਕਰਨ ਵਾਲੇ ਪਿਤਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਵੇਰਵੇ ਅਨੁਸਾਰ ਸਿਰਸਾ ਦੇ ਮਹਿਲਾ ਥਾਣੇ ਵਿੱਚ ਸਤੰਬਰ 2020 ’ਚ ਇੱਕ ਲਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸ਼ਰਾਬੀ ਪਿਤਾ ਨੇ ਦੇਰ ਰਾਤ ਉਸ ਦੀ ਮਾਂ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਨਾਲ ਜ਼ਬਰ-ਜਨਾਹ ਕੀਤਾ। ਸ਼ਿਕਾਇਤ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਖਿਲਾਫ਼ ਪੋਕੋਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਦੌਰਾਨ ਸਿਰਸਾ ਦੀ ਇੱਕ ਅਦਾਲਤ ਵਿੱਚ ਮਾਨਯੋਗ ਏਡੀਜੀ ਪ੍ਰਵੀਨ ਕੁਮਾਰ ਨੇ ਦੋਸ਼ੀ ਪਿਤਾ ਨੂੰ 50 ਹਜ਼ਾਰ ਰੁਪਏ ਤੇ ਫਾਂਸੀ ਦੀ ਸਜ਼ਾ ਸੁਣਾਈ।

error: Content is protected !!