Gee 98News

ਬਰਨਾਲਾ ਦੇ6 ਵਿਦਿਆਰਥੀਆਂ ਦੀ ਪੀਐਮ ਯਸ਼ਸਵੀ ਕੌਮੀ ਵਜ਼ੀਫੇ ਲਈ ਚੋਣ

ਬਰਨਾਲਾ, 30 ਨਵੰਬਰ (ਨਿਰਮਲ ਸਿੰਘ ਪੰਡੋਰੀ) :

ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੇ ਨੌਂਵੀ ਜਮਾਤ ਦੇ 6 ਵਿਦਿਆਰਥੀ ਪ੍ਰਧਾਨ ਮੰਤਰੀ ਯਸ਼ਸਵੀ ਕੌਮੀ ਵਜ਼ੀਫੇ ਲਈ ਚੁਣੇ ਗਏ ਹਨ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਵਿਨਸੀ ਜਿੰਦਲ ਨੇ ਦੱਸਿਆ ਕਿ ਪੀ.ਐੱਮ. ਯਸ਼ਸ਼ਵੀ ਪ੍ਰੀਖਿਆ ਵਿੱਚ ਸਕੂਲ ਦੇ ਕੁਲ 7 ਵਿਦਿਆਰਥੀਆਂ ਨੇ ਭਾਗ ਲਿਆ ਅਤੇ 6 ਵਿਦਿਆਰਥੀ ਨੈਸ਼ਨਲ ਲੈਵਲ ਸਕਾਲਰਸ਼ਿਪ ਲਈ ਰਮਨਦੀਪ ਕੌਰ, ਰਵਨੀਤ ਕੌਰ, ਅੰਜਲੀ, ਆਸਮੀਨ ਬੇਗਮ, ਪਰਿਕਰਮਾ ਅਤੇ ਰੀਟਾ ਕੁਮਾਰੀ ਮੈਰਿਟ ਲਿਸਟ ਵਿੱਚ ਚੁਣੇ ਗਏ । ਇਸ ਸਕੀਮ ਅਧੀਨ ਇਨਾਂ ਵਿਦਿਆਰਥੀਆਂ ਨੂੰ ਅੱਗੇ 2 ਸਾਲ 75000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਸਕਾਲਰਸ਼ਿਪ ਮਿਲੇਗੀ। ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸਰਬਜੀਤ ਸਿੰਘ ਤੂਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।

error: Content is protected !!