Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਤਨੀ ਨੂੰ ਜ਼ਾਲਮ ਮੰਨਦੇ ਹੋਏ ਅਦਾਲਤ ਨੇ ਪਤੀ ਦੇ ਹੱਕ ’ਚ ਦਿੱਤਾ ਫੈਸਲਾ

Nirmal Pandori by Nirmal Pandori
12/01/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪਤਨੀ ਨੂੰ ਜ਼ਾਲਮ ਮੰਨਦੇ ਹੋਏ ਅਦਾਲਤ ਨੇ ਪਤੀ ਦੇ ਹੱਕ ’ਚ ਦਿੱਤਾ ਫੈਸਲਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਫੈਮਲੀ ਕੋਰਟ ਦੇ ਫੈਸਲੇ ਵਿਰੁੱਧ ਪਤਨੀ ਦੀ ਪਟੀਸ਼ਨ ਕੀਤੀ ਖ਼ਾਰਜ

ਚੰਡੀਗੜ੍ਹ :- ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਪਤੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ, ਉਸ ਦੀਆਂ ਝੂਠੀਆਂ ਸ਼ਿਕਾਇਤਾਂ ਕਰਨ ਅਤੇ ਉਸ ਨੂੰ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਕਰਨ ਵਾਲੀ ਪਤਨੀ ਨੂੰ ‘ਜ਼ਾਲਮ’ ਕਰਾਰ ਦਿੱਤਾ ਹੈ। ਹਾਈਕੋਰਟ ਨੇ ਫਰੀਦਾਬਾਦ ਦੀ ਇੱਕ ਫੈਮਲੀ ਕੋਰਟ ਵੱਲੋਂ ਦਿੱਤੇ ਤਲਾਕ ਵਿਰੁੱਧ ਪਤਨੀ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ ਅਤੇ ਪਟੀਸ਼ਨ ਖਾਰਜ ਕਰਦੇ ਹੋਏ ਫੈਮਲੀ ਕੋਰਟ ਦੇ ਫੈਸਲੇ ਨੂੰ ਪਤੀ ਦੇ ਹੱਕ ’ਚ ਬਰਕਰਾਰ ਰੱਖਿਆ। ਵੇਰਵੇ ਅਨੁਸਾਰ ਉਕਤ ਜੋੜੇ ਦਾ ਵਿਆਹ 1992 ਵਿੱਚ ਹੋਇਆ ਸੀ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਹਮੇਸ਼ਾ ਮਨ- ਮਟਾਵ ਰਿਹਾ । ਪਤਨੀ ਸਰਕਾਰੀ ਨੌਕਰੀ ਕਰਦੀ ਸੀ ਅਤੇ ਪਤੀ ਪ੍ਰਾਈਵੇਟ ਨੌਕਰੀ ਕਰਦਾ ਸੀ। ਪਤਨੀ ਅਕਸਰ ਆਪਣੀ ਵੱਧ ਤਨਖ਼ਾਹ ਦਾ ਤਾਅਨਾ ਪਤੀ ਨੂੰ ਮਾਰਦੀ ਰਹਿੰਦੀ ਸੀ। ਦੋਵਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਪਤਨੀ ਬੇਟੀ ਦੇ ਸਾਹਮਣੇ ਹੀ ਪਤੀ ਨੂੰ ਬੇਇੱਜ਼ਤ ਕਰਦੀ ਸੀ। ਪਤਨੀ ਨੇ ਪਤੀ ਦੀ ਕੰਪਨੀ ਨੂੰ ਉਸ ਦੀਆਂ ਕਈਵਾਰ ਸ਼ਿਕਾਇਤਾਂ ਕੀਤੀਆਂ ਜਿਸ ਕਰਕੇ ਪਤੀ ਨੂੰ ਨੌਕਰੀ ਤੋਂ ਅਸਤੀਫ਼ਾ ਦੇਣਾ ਪਿਆ। ਇਸ ਤੋਂ ਇਲਾਵਾ ਪਤਨੀ ਨੇ ਆਪਣੇ ਪਤੀ ਦੇ ਖਿਲਾਫ਼ ਕਈ ਮੁਕੱਦਮੇ ਵੀ ਦਰਜ ਕਰਵਾਏ ਪ੍ਰੰਤੂ ਹਰ ਵਾਰ ਜਾਂਚ ਦੌਰਾਨ ਪਤੀ ਬੇਕਸੁੂਰ ਸਾਬਤ ਹੁੰਦਾ ਰਿਹਾ। ਆਖਿਰ ! ਪਤੀ ਨੇ ਫਰੀਦਾਬਾਦ ਦੀ ਫੈਮਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਇਰ ਕਰ ਦਿੱਤੀ ਅਤੇ ਕੋਰਟ ਨੇ ਪਤੀ ਦੇ ਹੱਕ ’ ਫੈਸਲਾ ਦਿੰਦੇ ਹੋਏ ਤਲਾਕ ਦੇ ਦਿੱਤਾ ਪ੍ਰੰਤੂ ਪਤਨੀ ਨੇ ਫੈਮਲੀ ਕੋਰਟ ਦੇ ਤਲਾਕ ਦੇ ਫੈਸਲੇ ਨੂੰ ਹਾਈਕੋਰਟ ’ਚ ਚਣੌਤੀ ਦਿੱਤੀ। ਹਾਈਕੋਰਟ ਨੇ ਸੁਣਵਾਈ ਦੌਰਾਨ ਸਾਰੇ ਮਾਮਲੇ ਦੀ ਪੂਰੀ ਘੋਖ ਕਰਦੇ ਹੋਏ ਟਿੱਪਣੀਆਂ ਕੀਤੀਆਂ ਕਿ ‘‘ਪਤਨੀ ਦੀਆਂ ਝੂਠੀਆਂ ਸ਼ਿਕਾਇਤਾਂ ਕਾਰਨ ਪਤੀ ਨੂੰ ਨੌਕਰੀ ਗਵਾਉਣੀ ਪਈ, ਵਾਰ-ਵਾਰ ਆਪਣੀ ਬੇਟੀ ਸਾਹਮਣੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ, ਪਤਨੀ ਦੀਆਂ ਸਾਰੀਆਂ ਸ਼ਿਕਾਇਤਾਂ ਝੂਠੀਆਂ ਸਾਬਤ ਹੁੰਦੀਆਂ ਰਹੀਆਂ , ਵਿਆਹ ਤੋਂ ਲੈ ਕੇ ਪਤਨੀ ਦੇ ਮਾੜੇ ਵਤੀਰੇ ਕਾਰਨ ਪਤੀ ਨੂੰ ਮਾਨਸਿਕ ਦੁੱਖ ਝੱਲਣਾ ਪਿਆ’’। ਇਸ ਲਈ ਪਤਨੀ ਦੇ ਅਜਿਹੇ ਵਤੀਰੇ ਨੂੰ ਬੇਰਹਿਮ ਮੰਨਦੇ ਹੋਏ ਹਾਈਕੋਰਟ ਨੇ ਪਤਨੀ ਨੂੰ ਜ਼ਾਲਮ ਕਰਾਰ ਦਿੱਤਾ ਅਤੇ ਫੈਮਲੀ ਕੋਰਟ ਵੱਲੋਂ ਦਿੱਤੇ ਤਲਾਕ ਦੇ ਫ਼ੈਸਲੇ ਸੰਬੰਧੀ ਪਤੀ ਦੇ ਹੱਕ ’ਚ ਮੋਹਰ ਲਗਾ ਦਿੱਤੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

03/18/2026
Load More
Previous Post

ਬਰਨਾਲਾ ਦੇ6 ਵਿਦਿਆਰਥੀਆਂ ਦੀ ਪੀਐਮ ਯਸ਼ਸਵੀ ਕੌਮੀ ਵਜ਼ੀਫੇ ਲਈ ਚੋਣ

Next Post

26 ਹਫਤਿਆਂ ਦੀ ਗਰਭਵਤੀ ਰੇਪ ਪੀੜ੍ਹਤ ਨੂੰ ਗਰਭਪਾਤ ਦੀ ਇਜਾਜ਼ਤ

Nirmal Pandori

Nirmal Pandori

Related Posts

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
Load More
Next Post
26 ਹਫਤਿਆਂ ਦੀ ਗਰਭਵਤੀ ਰੇਪ ਪੀੜ੍ਹਤ ਨੂੰ ਗਰਭਪਾਤ ਦੀ ਇਜਾਜ਼ਤ

26 ਹਫਤਿਆਂ ਦੀ ਗਰਭਵਤੀ ਰੇਪ ਪੀੜ੍ਹਤ ਨੂੰ ਗਰਭਪਾਤ ਦੀ ਇਜਾਜ਼ਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend