Gee 98News

ਮੌਲਾਨਾ ਨੇ ਹਿੰਦੂਆਂ ਦੀ ਆਬਾਦੀ ’ਤੇ ਕੀਤੀ ਵਿਵਾਦਤ ਟਿੱਪਣੀ

ਚੰਡੀਗੜ :- ਭਾਰਤ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮਾਂ ਦੇ ਲੋਕ ਰਹਿਣ ਦੇ ਬਾਵਜੂਦ ਵੀ ਪੂਰੀ ਤਰਾਂ ਮਜ਼ਬੂਤ ਭਾਈਚਾਰਾ ਬਣਿਆ ਹੋਇਆ ਹੈ ਪ੍ਰੰਤੂ ਅਕਸਰ ਕੁਝ ਸਿਆਸੀ ਅਤੇ ਧਾਰਮਿਕ ਆਗੂ ਆਪਣੀਆਂ ਫਿਰਕੂ ਨੀਤੀਆਂ ਤਹਿਤ ਅਜਿਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਜਿਸ ਨਾਲ ਦੋ ਧਰਮਾਂ ਦੇ ਵਿਚਕਾਰ ਕੁੜੱਤਣ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਬੇਤੁਕੀ ਬਿਆਨਬਾਜ਼ੀ ਆਲਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੇ ਪ੍ਰਧਾਨ ਮੌਲਾਨਾ ਬਦਰੂਦੀਨ ਅਜਮਲ ਨੇ ਕੀਤੀ ਹੈ। ਮੌਲਾਨਾ ਅਜਮਲ ਨੇ ਅਬਾਦੀ ’ਚ ਵਾਧੇ ’ਤੇ ਬੋਲਦੇ ਹੋਏ ਹਿੰਦੂਆਂ ਉੱਪਰ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਵਿਆਹ ਤੋਂ ਪਹਿਲਾਂ ਹੀ 2-3 ਪਤਨੀਆਂ ਗ਼ੈਰ ਕਾਨੂੰਨੀ ਤਰੀਕੇ ਨਾਲ ਰੱਖਦੇ ਹਨ। ਹਿੰਦੂ 40 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਦੇ ਹਨ।

ਇਸ ਉਮਰ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਮੌਲਾਨਾ ਨੇ ਕਿਹਾ ਕਿ ਮੁਸਲਮਾਨਾਂ ਦੀ ਆਬਾਦੀ ਇਸ ਕਰਕੇ ਵਧ ਰਹੀ ਹੈ ਕਿਉਂਕਿ ਮੁਸਲਿਮ ਧਰਮ ਅਨੁਸਾਰ 18 ਸਾਲ ’ਚ ਕੁੜੀਆਂ ਦੇ ਵਿਆਹ ਕਰਨ ਦੀ ਇਜਾਜ਼ਤ ਹੈ ਪ੍ਰੰਤੂ ਹਿੰਦੂ 40-40 ਸਾਲ ਤੱਕ ਵਿਆਹ ਨਹੀਂ ਕਰਦੇ ਅਤੇ ਫਿਰ ਖ਼ਰਚਾ ਬਚਾਉਣ ਲਈ ਬੱਚੇ ਪੈਦਾ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਹਿੰਦੂ ਕਿਵੇਂ ਉਮੀਦ ਕਰ ਸਕਦੇ ਹਨ ਕਿ ਹਿੰਦੂਆਂ ਦੀ ਆਬਾਦੀ ਵਧੇਗੀ। ਮੌਲਾਨਾ ਨੇ ਕਿਹਾ ਕਿ ਹਿੰਦੂਆਂ ਨੂੰ ਮੁਸਲਮਾਨਾਂ ਕੋਲੋ ਸਿੱਖਣਾ ਚਾਹੀਦਾ ਹੈ ਕਿ ਆਬਾਦੀ ਕਿਵੇਂ ਵਧੇਗੀ। ਅਜਿਹੀਆਂ ਟਿੱਪਣੀਆਂ ਭਾਈਚਾਰਕ ਸਾਂਝ ਵਿੱਚ ਵਿਗਾੜ ਪੈਦਾ ਕਰਦੀਆਂ ਹਨ ਇਸ ਲਈ ਅਜਿਹੀਆਂ ਟਿੱਪਣੀਆਂ ਕਰਨ ਵਾਲੇ ਆਗੂਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਧਰਮ/ਵਰਗ ਨਾਲ ਸੰਬੰਧਿਤ ਹੋਣ।

error: Content is protected !!