Gee 98News

ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਵਿਖੇ ਮਨਾਇਆ ‘ਅੰਗਹੀਣ ਵਿਅਕਤੀਆਂ ਲਈ ਅੰਤਰਰਾਸਟਰੀ ਦਿਵਸ‘

ਬਰਨਾਲਾ, 4 ਦਸੰਬਰ (ਬਲਵਿੰਦਰ ਸ਼ਰਮਾ)

ਵਿਸੇਸ ਬੱਚਿਆਂ ਲਈ ਚਲਾਏ ਜਾ ਰਹੇ ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸਾ ਨਿਰਦੇਸਾਂ ਅਨੁਸਾਰ ਅਤੇ ਡਿਪਟੀ ਕਮਿਸਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ‘ਅੰਗਹੀਣ ਵਿਅਕਤੀਆਂ ਲਈ ਅੰਤਰਰਾਸਟਰੀ ਦਿਵਸ‘ ਸਬੰਧੀ ਸਮਾਗਮ ਕਰਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਅੰਤਰਰਾਸਟਰੀ ਦਿਵਿਆਂਗਤਾ ਦਿਵਸ ਬਾਰੇ ਦੱਸਿਆ ਤੇ ਕਿਹਾ ਕਿ ਵਿਸੇਸ ਲੋੜਾਂ ਵਾਲੇ ਬੱਚੇ ਸਚਮੁੱਚ ਆਪਣੇ ਹੁਨਰ ਕਰਕੇ ਵਿਸੇਸ ਹੁੰਦੇ ਹਨ। ਪ੍ਰਿੰਸੀਪਲ ਦੀਪਤੀ ਸਰਮਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਵਿਸ਼ੇਸ਼ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਾਏ ਗਏ ਅਤੇ ਬੱਚਿਆਂ ਵਲੋਂ ਪੇਸਕਾਰੀਆਂ ਵੀ ਦਿੱਤੀਆਂ ਗਈਆਂ। ਡਾ. ਤੇਆਵਾਸਪ੍ਰੀਤ ਕੌਰ ਨੇ ਬੱਚਿਆਂ ਨੂੰ ਕੰਬਲ ਅਤੇ ਮਠਿਆਈ ਵੰਡੀ। ਟਰਾਈਡੈਂਟ ਗਰੁੱਪ ਤੋਂ ਰਵਨੀਤ ਕੌਰ ਅਤੇ ਰੁਪਿੰਦਰ ਕੌਰ ਵੱਲੋਂ ਵੀ ਬੱਚਿਆਂ ਨੂੰ ਤੋਹਫੇ ਦਿੱਤੇ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਪਰਵੀਨ ਸਿੰਗਲਾ, ਜਨਰਲ ਸਕੱਤਰ ਵਰੁਣ ਵੱਤਾ, ਗੋਪਾਲ ਸਿੰਘ, ਮਨੀਸ ਗਰਗ, ਐਡਵੋਕੇਟ ਦੀਪਕ ਰਾਏ ਜਿੰਦਲ, ਚੇਤਨ ਸਰਮਾ ਅਤੇ ਰਜਿੰਦਰ ਪ੍ਰਸਾਦ ਆਦਿ ਹਾਜਰ ਸਨ।

error: Content is protected !!