Gee 98News

ਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਤੇ ਅੰਗਹੀਣਾਂ ਲਈ ਵੱਡਾ ਐਲਾਨ

ਚੰਡੀਗੜ੍ਹ 5 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ । ਮਾਨ ਸਰਕਾਰ ਨੇ ਪਿਛਲੇ ਕਾਫੀ ਸਮੇਂ ਤੋਂ ਨੇਤਰਹੀਣਾਂ ਤੇ ਅੰਗਹੀਣਾਂ ਲਈ ਬੰਦ ਪਿਆ ਸਫ਼ਰੀ ਭੱਤਾ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ । ਸਮਾਜਿਕ ਸੁਰੱਖਿਆ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਅੰਗਹੀਣਾਂ ਅਤੇ ਨੇਤਰਹੀਣਾਂ ਜਨਵਰੀ 2023 ਤੋਂ ਪ੍ਰਤੀ ਮਹੀਨਾ 1000 ਸਫ਼ਰੀ ਭੱਤਾ ਦਿੱਤਾ ਜਾਵੇਗਾ । ਇਹ ਸਫ਼ਰੀ ਭੱਤਾ ਦੇਣ ਲਈ ਅੰਗਹੀਣਾਂ ਦੇ ਸਰਟੀਫਿਕੇਟਾਂ ਦੀ ਪੜਤਾਲ ਪੀਜੀਆਈ ਤੋਂ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅੰਗਹੀਣ ਮੁਲਾਜ਼ਮਾਂ ਦੀ ਬਦਲੀ ਸਬੰਧੀ ਸ਼ਰਤਾਂ ਵਿਚ ਤਬਦੀਲੀ ਕਰਦੇ ਹੋਏ ਹਨ ਮੁਲਾਜ਼ਮਾਂ ਦੀ ਬਦਲੀ ਲਈ ਅੰਗਹੀਣਤਾ 60 ਫੀਸਦੀ ਤੋਂ ਘਟਾ ਕੇ 40 ਫੀਸਦੀ ਕੀਤੀ ਗਈ ਹੈ ।

Gee98 Ads
error: Content is protected !!