-ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਕੀਤਾ ਸਵਾਗਤ
ਬਰਨਾਲਾ 06 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਿਆਸੀ ਤਲਾਕ ਹੋਣ ਤੋਂ ਬਾਅਦ ਭਾਜਪਾ ਚੁਣ-ਚੁਣ ਕੇ ਤੱਕੜੀ ਦੇ ਵਿਚੋ ਕੀਮਤੀ ਵੱਟੇ ਚੁਗ ਰਹੀ ਹੈ। ਸੂਬਾ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਭਾਜਪਾ ਸ੍ਰੋਮਣੀ ਅਕਾਲੀ ਦਲ ਦੇ ਵੱਡੇ-ਛੋਟੇ ਆਗੂਆਂ ‘ਤੇ ਡੋਰੇ ਪਾ ਰਹੀ ਹੈ। ਬਰਨਾਲਾ ਵਿੱਚ ਭਾਜਪਾ ਪਾਰਟੀ ਨੂੰ ਮਜ਼ਬੂਤੀ ਦੀ ਲਹਿਰ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਚੰਗੇ ਆਗੂ ਨੂੰ ਪੱਟਣ ਵਿੱਚ ਕਾਮਯਾਬ ਰਹੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਮਾਜ ਸੇਵਕ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਭਾਜਪਾ ਵਿੱਚ ਸਵਾਗਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਤੇ ਜ਼ਿਲ੍ਹਾ ਇੰਚਾਰਜ ਸੰਜੀਵ ਖੰਨਾ ਨੇ ਕਿਹਾ ਕਿ ਐਡਵੋਕੇਟ ਵਿਸ਼ਾਲ ਸ਼ਰਮਾ ਤੇ ਉਸ ਦੇ ਸਾਥੀਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਐਡਵੋਕੇਟ ਵਿਸ਼ਾਲ ਸ਼ਰਮਾ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਜਤਿੰਦਰ ਸਿੰਗਲਾ, ਰਾਜਨ ਜਨੇਜਾ, ਸਾਜਨ ਜੁਨੇਜਾ, ਵਰਿੰਦਰ ਸ਼ਰਮਾ, ਮੋਹਿਤ ਸ਼ਰਮਾ, ਸੰਦੀਪ ਬਾਂਸਲ, ਐਡਵੋਕੇਟ ਤਜਿੰਦਰ ਸਿੰਘ, ਐਡਵੋਕੇਟ ਹਿਮਾਂਸ਼ੂ, ਐਡਵੋਕੇਟ ਕੁਨਾਲ, ਵਿਕਾਸ ਸ਼ਰਮਾ, ਪ੍ਰਦੀਪ ਸ਼ਰਮਾ, ਲਵਲੀ ਸ਼ਰਮਾ,ਗੁੱਡੂ ਸਿੰਘ, ਰਮਨ ਕੁਮਾਰ, ਰਿਸ਼ੀ ਗੋਇਲ, ਇਸਾਨ ਸ਼ਰਮਾ, ਭੁਪੇਸ਼ ਬਾਂਸਲ ਪਵਨ ਸ਼ਰਮਾ ਅਤੇ ਅਮਰ ਲਾਲ ਸ਼ਰਮਾ ਨੇ ਭਾਜਪਾ ਦੀ ਮਜਬੂਤੀ ਲਈ ਕੰਮ ਕਰਨ ਦਾ ਅਹਿਦ ਕੀਤਾ। ਇਸ ਮੌਕੇ ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਅਤੇ ਹਰਿੰਦਰ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।