Gee 98News

ਦਯਾਨੰਦ ਸਕੂਲ ਦੇ ਸਾਲ 2000 ਬੈੱਚ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੀਤੀ ਰੀ-ਯੂਨੀਅਨ

ਸਕੂਲ ਵਿਖੇ ਪਹੁੰਚ ਕੇ ਸਕੂਲੀ ਜੀਵਨ ਦੀਆਂ ਯਾਦਾਂ ਕੀਤੀਆਂ ਤਾਜ਼ਾ, ਅਧਿਆਪਕਾਂ ਨਾਲ ਕੀਤੀ ਮਿਲਣੀ

ਬਰਨਾਲਾ 29 ਮਾਰਚ ( ਨਿਰਮਲ ਸਿੰਘ ਪੰਡੋਰੀ)-

ਸਥਾਨਕ ਦਯਾਨੰਦ ਸਕੂਲ ਦੇ ਸਾਲ 2000 ਬੈੱਚ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਸਕੂਲ ਵਿਚ ਰੀ-ਯੂਨੀਅਨ ਕੀਤੀ। ਇਸ ਮੌਕੇ ਉਹਨਾਂ ਸਕੂਲ ਵਿਖੇ ਪਹੁੰਚ ਕੇ ਕਲਾਸ ਰੂਮ ਵਿਚ ਬੈਠ ਕੇ ਜਿੱਥੇ ਆਪਣੀਆਂ ਯਾਦਾ ਤਾਜੀਆ ਕੀਤੀਆ ਉੱਥੇ ਪੁਰਾਣੇ ਅਤੇ ਨਵੇਂ ਸਕੂਲ ਅਧਿਆਪਕਾਂ ਨਾਲ ਮਿਲਣੀ ਕੀਤੀ। ਇਸ ਰੀ-ਯੂਨੀਅਨ ਦੀ ਯੋਜਨਾ ਮਨੀਸ਼ ਕੁਮਾਰ ਬਿਨੀ (ਜੋ ਕਿ ਸੂਰਤ ਵਿਖੇ ਰਹਿੰਦੇ ਹਨ) ਅਤੇ ਐਡਵੋਕੇਟ ਸੰਦੀਪ ਕੁਮਾਰ ਨੇ ਕੀਤੀ। ਇਸ ਮੋਕੇ ਸਕੂਲ ਵਿਖੇ ਬੋਲਦੀਆਂ ਸ੍ਰੀ ਜੁਨਿੰਦਰ ਜੋਸ਼ੀ ਅਤੇ ਸ੍ਰੀ ਸੰਦੀਪ ਵਾਲੀਆਂ ਨੇ ਕਿਹਾ ਕਿ ਅਜੋਕੇ ਸਮੇਂ ਅਧਿਆਪਕਾ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਪ੍ਰੋਫੈਸ਼ਨਲ ਰਿਸਤਾ ਬਣਦਾ ਜਾ ਰਿਹਾ ਹੈ, ਪਰ ਸਾਡੇ ਵੇਲੇ ਅਧਿਆਪਕਾਂ ਨਾਲ ਸਾਡਾ ਰਿਸ਼ਤਾ ਆਤਮਿਅਤਾ ਭਰਪੂਰ ਸੀ। ਉਸ ਵੇਲੇ ਸਾਡੇ ਸਾਰੇ ਹੀ ਅਧਿਆਪਕਾਂ ਨੇ ਸਾਨੂੰ ਨਾ ਸਿਰਫ ਬਿਹਤਰ ਸਿੱਖਿਆ ਦੇ ਕੇ ਆਪਣੇ ਪੈਰਾ ਤੇ ਖੜਾ ਹੋਣ ਜੋਗਾ ਕੀਤਾ ਬਲਕਿ ਅੱਜ ਸਾਡੇ ਵਿਚੋ ਕਈ ਦੇਸ਼, ਸਮਾਜ ਦੀ ਬਿਹਤਰੀ ਲਈ ਆਪਣਾ ਵਡਮੁੱਲਾ ਯੋਗਦਾਨ ਵੀ ਪਾ ਰਹੇ ਹਨ। ਉਹਨਾਂ ਕਿਹਾ ਕਿ ਅਧਿਆਪਕ ਦਾ ਆਪਣੇ ਵਿਦਿਆਰਥੀ ਨੂੰ ਜੀਵਨ ਵਿਚ ਚੰਗੇ ਮੁਕਾਮ ਤੱਕ ਪਹੁੰਚਾਉਣ ਵਿਚ ਬਹੁਤ ਯੋਗਦਾਨ ਹੁੰਦਾ ਹੈ, ਜਿਸ ਨੂੰ ਵਿਦਿਆਰਥੀ ਨੂੰ ਕਦੇ ਵੀ ਭੁਲਾਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਅੱਜ ਅਸ਼ੀ ਆਪਣੇ ਜੀਵਨ ਵਿਚ ਕਾਮਯਾਬ ਹਾਂ ਤਾਂ ਇਸ ਵਿਚ ਸਾਡੇ ਅਧਿਆਪਕਾਂ ਦਾ ਬਹੁਤ ਯੋਗਦਾਨ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਸਾਡੇ ਚੰਗੇ ਕੰਮਾਂ ਪ੍ਰਤੀ ਕੀਤੀ ਸਾਲਾਘਾ ਅਤੇ ਮਾੜੇ ਕੰਮਾਂ ਪ੍ਰਤੀ ਕੀਤੀ ਸਾਡੀ ਘੂਰ ਸਾਡੇ ਜੀਵਨ ਵਿਚ ਹਮੇਸ਼ਾ ਕੰਮ ਆਈ ਹੈ। ਇਸ ਦੌਰਾਨ ਬੈੱਚ 2000 ਦੇ 10ਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਵੱਲੋਂ ਸਕੂਲ ਦੇ ਸਟਾਫ ਨੂੰ ਇੱਕ ਯਾਦਗਾਰੀ ਭੇਟ ਦਿੱਤੀ ਗਈ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਐਡਵੋਕੇਟ ਕਰਨ ਅਵਤਾਰ ਕਪਿਲ, ਗੁਰਪ੍ਰੀਤ ਸਿੰਘ, ਮੁਨੀਸ਼ ਕੁਮਾਰ ਕਾਕਾ, ਵਰੂਣ ਕੁਮਾਰ, ਵਿਜੈ ਕੁਮਾਰ, ਸੁਮਿਤ ਕੁਮਾਰ, ਯੋਗੇਸ਼, ਊੱਤਮ, ਜੈਕਸ਼ਨ, ਕਰੁਣ ਸਿੰਗਲਾ, ਉਮਵੀਰ, ਅਤੁਲ ਸਿੰਗਲਾ, ਸੰਜੈ, ਪ੍ਰਤਾਪ, ਸੁਮਿਤ ਬਾਂਸਲ, ਰਜਨੀਸ਼ ਜਿੰਦਲ ਆਦਿ ਅਤੇ ਸਕੂਲ ਸਟਾਫ ਮੌਜੂਦ ਸੀ।

Gee98 Ads
error: Content is protected !!