Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਦੇ 40 ਤੋਂ ਵੱਧ ਵਿਭਾਗਾਂ ਦੀਆਂ ਸਕੀਮਾਂ ਦੀ ਪੁਸਤਕ ਲੋਕ ਅਰਪਣ

Nirmal Pandori by Nirmal Pandori
04/05/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਦੇ 40 ਤੋਂ ਵੱਧ ਵਿਭਾਗਾਂ ਦੀਆਂ ਸਕੀਮਾਂ ਦੀ ਪੁਸਤਕ ਲੋਕ ਅਰਪਣ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਹੁਣ ਸਰਕਾਰੀ ਸਕੀਮਾਂ ਤੱਕ ਹੋਵੇਗੀ ਹਰ ਵਿਅਕਤੀ ਦੀ ‘ਪਹੁੰਚ’

—ਪਹਿਲੇ ਪੜਾਅ ਦਾ ਆਗਾਜ਼, ਹੁਣ ਪਿੰਡ-ਪਿੰਡ ਮੁਫ਼ਤ ਵੰਡੀ ਜਾਵੇਗੀ ਕਿਤਾਬ: ਪੂਨਮਦੀਪ ਕੌਰ

ਬਰਨਾਲਾ 5 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

Gee98 Ads

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਭਰ ’ਚੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਪ੍ਰਾਜੈਕਟ ‘ਪਹੁੰਚ’ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਦਰਜ ਸਰਕਾਰੀ ਸਕੀਮਾਂ ਦੀ ਵਿਸਥਾਰਤ ਜਾਣਕਾਰੀ ਬਰਨਾਲਾ ਦੇ ਨਾਲ ਨਾਲ ਪੂਰੇ ਸੂਬੇ ਦੇ ਲੋਕਾਂ ਲਈ ਲਾਹੇਵੰਦ ਸਿੱੱਧ ਹੋਵੇਗੀ, ਜਿਸ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵਧਾਈ ਦੇ ਪਾਤਰ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਵਾਈ ਐੱਸ ਕਾਲਜ ਵਿਖੇ ਪ੍ਰਾਜੈਕਟ ‘ਪਹੁੰਚ’ ਤਹਿਤ ਕਿਤਾਬ ਲੋਕ ਅਰਪਣ ਕਰਨ ਮੌਕੇ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸੈਂਕੜੇ ਸਕੀਮਾਂ ਚੱਲ ਰਹੀਆਂ ਹਨ, ਜੋ ਲੋਕਾਂ ਦੀ ਭਲਾਈ ਲਈ ਹਨ, ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਯੋਗ ਲੋਕ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਇਸ ਕਿਤਾਬ ’ਚ ਆਮ ਸਕੀਮਾਂ ਦੇ ਨਾਲ ਨਾਲ ਸਰਹੱਦੀ ਜ਼ਿਲਿ੍ਹਆਂ ਤੇ ਕੰਢੀ ਖੇਤਰਾਂ ਦੇ ਲੋਕਾਂ ਲਈ ਲਾਹੇਵੰਦ ਸਕੀਮਾਂ ਵੀ ਦਰਜ ਹਨ, ਜਿਸ ਲਈ ਇਹ ਕਿਤਾਬ ਪੂਰੇ ਸੂਬੇ ਦੇ ਲੋਕਾਂ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੀਮਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਕਰਾਈ ਜਾਵੇਗੀ। ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਆਖਿਆ ਕਿ ਪਿੰਡਾਂ ਵਿੱਚ ਵੱਸਦੇ ਲੋਕਾਂ ਨੂੰ ਸਚਮੁਚ ਹੀ ਅਜਿਹੇ ਪ੍ਰਾਜੈਕਟ ਦੀ ਲੋੜ ਸੀ, ਜੋ ਕਿ ਆਏ ਦਿਨ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਮਾਰ ਸਕਦੇ। ਇਹ ਕਿਤਾਬ ਉਨ੍ਹਾਂ ਦੇ ਲੋਕਾਂ ਦੇ ਪਿੰਡਾਂ ਵਿੱਚ ਪੁੱਜੇਗੀ ਤਾਂ ਉਹ ਆਪਣਾ ਹੱਕ ਪ੍ਰਾਪਤ ਕਰ ਸਕਣਗੇ। ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਉਪਰਾਲੇ ਹੋਏ ਹਨ, ਪਰ ਉਹ ਜਾਂ ਤਾਂ ਕਿਸੇ ਇੱਕ ਵਿਭਾਗ ਦੇ ਪੱਧਰ ’ਤੇ ਹੋਏ ਹਨ ਜਾਂ ਇੰਨੇ ਵਿਸਥਾਰ ’ਚ ਨਹੀਂ ਹੋਏ। ਇਸ ਕਿਤਾਬ ’ਚ ਕਰੀਬ 44 ਵਿਭਾਗਾਂ/ਬੋਰਡਾਂ ਦੀਆਂ ਸੈਂਕੜੇ ਸਕੀਮਾਂ ਦੇ ਵੇਰਵੇ ਦਰਜ ਹਨ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਧਾਈ ਦਾ ਪਾਤਰ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਆਖਿਆ ਕਿ ਅੱਜ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਆਗਾਜ਼ ਕੀਤਾ ਗਿਆ ਹੈ, ਇਸ ਤੋਂ ਮਗਰੋਂ ਅਗਲੇ ਪੜਾਅ ਤਹਿਤ ਜਿੱਥੇ ਪਿੰਡ-ਪਿੰਡ ਇਹ ਕਿਤਾਬ ਮੁਫ਼ਤ ਵੰਡੀ ਜਾਵੇਗੀ, ਉਥੇ ਡਿਜੀਟਲ ਸਾਧਨਾਂ ਨਾਲ ਜੁੜੀ ਅਵਾਮ ਦੀ ਸੌਖ ਲਈ ਡਿਜੀਟਲ ਰੂਪ ’ਚ ਵੀ ਇਸਦੀ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਦੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਇਲਾਵਾ ਸਾਂਝ ਕੇਂਦਰ ਤੇ ਸੇਵਾ ਕੇਂਦਰ ਦੀਆਂ 400 ਤੋਂ ਵੱਧ ਸੇਵਾਵਾਂ ਦੀ ਜਾਣਕਾਰੀ ਇਸ ਕਿਤਾਬ ’ਚ ਦਰਜ ਹੈ।
 ਇਸ ਮੌਕੇ ਮਹਿਮਾਨਾਂ ਵੱਲੋਂ ਪ੍ਰਾਜੈਕਟ ‘ਪਹੁੰਚ’ ਨੂੰ ਨੇਪਰੇ ਚੜ੍ਹਾਉਣ ਲਈ ਸਹਿਯੋਗ ਦੇਣ ਵਾਸਤੇ ਟ੍ਰਾਈਡੈਂਟ ਗਰੁੱਪ ਤੋਂ ਜਰਮਨਜੀਤ ਸਿੰਘ, ਆਈਓਐੱਲ ਫਾਰਮਾਸੂਟੀਕਲਜ਼ ਤੋਂ ਬਸੰਤ ਸਿੰਘ, ਵਾਈਐੱਸ ਗਰੁੱਪ ਤੋਂ ਵਰੁਣ ਭਾਰਤੀ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਜੂਨੀਅਰ ਸਹਾਇਕ ਹਰਪ੍ਰੀਤ ਸਿੰਘ, ਫੋਟੋਗ੍ਰਾਫਰ ਅਰਮਾਨਜੋਤ ਸਿੰਘ ਗੈਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਸਮਾਗਮ ’ਚ ਪੁੱਜੇ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐੱਸਐੱਸਪੀ ਸ੍ਰੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰੰਘ, ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

05/09/2026
Load More
Tags: #barnalanews#punjabnews
Previous Post

ਆਖ਼ਿਰ ! ਕਿਵੇਂ ਪਹੁੰਚਦੇ ਹਨ ਜੇਲ੍ਹ ਅੰਦਰ ਮੋਬਾਈਲ ਫੋਨ…?

Next Post

ਰਾਮ ਤੀਰਥ ਮੰਨਾ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Nirmal Pandori

Nirmal Pandori

Related Posts

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

by Nirmal Pandori
05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

by Nirmal Pandori
05/10/2026
“ਆਪ” ਦੇ ਵੱਡੇ ਆਗੂ ED ਦੇ ਰਾਡਾਰ ‘ਤੇ…ਮਿੱਤਲ ਤੋਂ ਬਾਅਦ ਹੁਣ ਸੰਜੀਵ ਅਰੋੜਾ  ਦੇ ਟਿਕਾਣਿਆਂ ‘ਤੇ ਰੇਡ
ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

by Nirmal Pandori
05/09/2026
ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ
ਪੰਜਾਬ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

by Nirmal Pandori
05/09/2026
– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
Load More
Next Post
ਰਾਮ ਤੀਰਥ ਮੰਨਾ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਰਾਮ ਤੀਰਥ ਮੰਨਾ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend