Gee 98News

ਮਹਿਲ ਕਲਾਂ ਪੁਲਿਸ ਵੱਲੋਂ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ

ਮਹਿਲ ਕਲਾਂ 30 ਮਈ ( ਜਸਵੰਤ ਸਿੰਘ ਲਾਲੀ)-ਥਾਣਾ ਮਹਿਲ ਕਲਾਂ ਦੀ ਪੁਲਿਸ ਨੇ‌ ਇੱਕ ਵਿਅਕਤੀ ਨੂੰ 1‌ ਕਿਲੋ 200 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਐਸ ਐਚ ਓ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਅਤੇ ਡੀਐਸਪੀ ਮਹਿਲਕਲਾਂ ਗਮਦੂਰ ਸਿੰਘ ਚਾਹਲ ਦੀ ਰਹਿਨੁਮਾਈ ਹੇਠ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮਹਿਲ ਕਲਾਂ ਦੇ ਸਬ ਇੰਸਪੈਕਟਰ ਸਤਪਾਲ ਸਿੰਘ ਨੇ ਮੁਖ਼ਬਰ ਦੀ ਇਤਲਾਹ ‘ਤੇ ਮਹਿਲ ਕਲਾਂ-ਸਹਿਜੜਾ ਲਿੰਕ ਸੜਕ ‘ਤੇ ਨਾਕਾਬੰਦੀ ਕਰਕੇ ਇੱਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕੈਂਟਰ ਚਾਲਕ ਕੋਲੋਂ ਇੱਕ ਕਿਲੋ 200 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਦੀ ਪਹਿਚਾਣ ਕੁਲਦੀਪ ਸਿੰਘ ਕੀਪਾ ਵਾਸੀ ਰਾਏਸਰ ਪੰਜਾਬ ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ।

error: Content is protected !!