Gee 98News

ਕਿਸਾਨ ਜਥੇਬੰਦੀਆਂ ਵਲੋਂ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਦੂਸਰੇ ਦਿਨ ’ਚ ਹੋਇਆ ਸ਼ਾਮਲ

ਬਰਨਾਲਾ 30 ਮਈ ( ਸੋਨੀ ਧਨੌਲਾ )-

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ’ਚ ਡੀਸੀ ਦਫਤਰ ਬਰਨਾਲਾ ਵਿਖੇ ਲਗਾਇਆ ਪੱਕਾ ਮੋਰਚਾ ਦੂਸਰੇ ਦਿਨ ’ਚ ਸਾ਼ਮਲ ਹੋ ਗਿਆ ਹੈ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਮਾਨ ਸਰਕਾਰ ਸੱਤਾ ਦੇ ਨਸ਼ੇ ’ਚ ਚੂਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁਲਾ ਕੇ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਚੱਲ ਰਹੀ ਹੈ। ਬਦਲਾਅ ਦੇ ਨਾਮ ਲੈ ਕੇ ਸੱਤਾ ’ਚ ਆਈ ਮਾਨ ਸਰਕਾਰ ਵਲੋਂ ਕਿਸਾਨਾਂ ਦਾ ਵੱਡੇ ਪੱਧਰ ’ਤੇ ਸੋਸ਼ਣ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜਾ ਉਦਾਹਰਨ ਆਪਣੇ ਖੇਤ ਨੂੰ ਉਪਜਾਉ ਬਣਾਉਣ ਲਈ ਮਿੱਟੀ ਚੁੱਕ ਰਹੇ ਕਿਸਾਨਾਂ ’ਤੇ ਮਾਈਨਿੰਗ ਦੇ ਨਾਅ ਹੇਠ ਨਜਾਇਜ਼ ਜ਼ੁਰਮਾਨੇ ਕੀਤੇ ਗਏ ਹਨ। ਛੀਨੀਵਾਲ ਨੇ ਕਿਹਾ ਕਿ ਜੇਕਰ ਜ਼ੁਰਮਾਨੇ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਕਿਸਾਨਾ ਵਲੋਂ ਲਗਾਏ ਪੱਕੇ ਮੋਰਚੇ ਦੇ ਚਲਦਿਆਂ ਕਿਸਾਨ ਦਿਨ ਤੇ ਰਾਤ ਮੋਰਚੇ ’ਚ ਸ਼ਾਮਲ ਰਹਿੰਦੇ ਹਨ। ਕਿਸਾਨਾਂ ਵਲੋਂ ਚਾਹ, ਰੋਟੀ ਆਦਿ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਰਣਧੀਰ ਸਿੰਘ ਰਹਿਲ ਸੇਖਾ, ਸੰਪੂਰਨ ਸਿੰਘ ਚੂੰਘਾਂ, ਮਹਿੰਦਰ ਸਿੰਘ ਬੜੈਚ, ਗੁਰਜੀਤ ਸਿੰਘ, ਸਰਪੰਚ ਸਤਨਾਮ ਸਿੰਘ ਪੱਤੀ ਸੇਖਵਾਂ, ਗੁਰਧਿਆਨ ਸਿੰਘ, ਜਸਵੀਰ ਸਿੰਘ, ਜਸਵੀਰ ਸਿੰਘ ਸੁਖਪੁਰਾ, ਭੁਪਿੰਦਰ ਸਿੰਘ, ਨਿਰਭੈ ਸਿੰਘ, ਗੁਰਸੇਵਕ ਸਿੰਘ, ਹਰਦੀਪ ਸਿੰਘ, ਊਧਮ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!