Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲੁੱਟਾਂ-ਖੋਹਾਂ ਤੇ ਕਤਲੋਗਾਰਤ ਦੀਆਂ ਘਟਨਾਵਾਂ ‘ਚ ਅਟਕੇ ਪੰਜਾਬ ਦੇ ਕਾਰੋਬਾਰੀਆਂ ਦੇ ਸਾਹ

Nirmal Pandori by Nirmal Pandori
06/16/2023
in ਪੰਜਾਬ
Reading Time: 1 min read
A A
0
ਲੁੱਟਾਂ-ਖੋਹਾਂ ਤੇ ਕਤਲੋਗਾਰਤ ਦੀਆਂ ਘਟਨਾਵਾਂ ‘ਚ ਅਟਕੇ ਪੰਜਾਬ ਦੇ ਕਾਰੋਬਾਰੀਆਂ ਦੇ ਸਾਹ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਛੋਟੀਆਂ ਸਨਅਤਾਂ ਹੋ ਰਹੀਆਂ ਹਨ ਬੰਦ

ਚੰਡੀਗੜ੍ਹ 16 ਜੂਨ-ਪੰਜਾਬ ‘ਚ ਅਮਨ-ਕਾਨੂੰਨ ਦੇ ਮਾੜੇ ਹਾਲਾਤਾਂ ਦਾ ਅਸਰ ਪੰਜਾਬ ਦੀ ਇੰਡਸਟਰੀ ਉੱਪਰ ਬੁਰੀ ਤਰ੍ਹਾਂ ਪੈ ਰਿਹਾ ਹੈ। ਇਹ ਕੌੜੀ ਸੱਚਾਈ ਹੈ ਕਿ ਪੰਜਾਬ ਦੇ ਸਨਅਤਕਾਰ ਦੂਜੇ ਸੂਬਿਆਂ ‘ਚ ਨਿਵੇਸ਼ ਕਰ ਰਹੇ ਹਨ ਅਤੇ ਹੌਲੀ-ਹੌਲੀ ਪੰਜਾਬ ਦੀ ਛੋਟੀ ਇੰਡਸਟਰੀ ਬੰਦ ਹੋ ਰਹੀ ਹੈ । ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਦੀ ਵਿਰੋਧੀ ਧਿਰ ਦੇ ਏਜੰਡੇ ‘ਤੇ ਵੀ ਪੰਜਾਬ ਦੀ ਇੰਡਸਟਰੀ ਨਹੀਂ ਹੈ । ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਵੀ ਸੂਬੇ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਟਵੀਟ-ਟਵੀਟ ਖੇਲਣ ‘ਤੇ ਲੱਗੇ ਹੋਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਾਰੋਬਾਰੀਆਂ ਨੇ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਲਗਭਗ ਦੋ ਲੱਖ ਕਰੋੜ ਦਾ ਨਿਵੇਸ਼ ਉੱਤਰ ਪ੍ਰਦੇਸ਼ ਵਿੱਚ ਕੀਤਾ ਹੈ । ਪੰਜਾਬ ਦੇ ਵੱਡੇ ਕਾਰੋਬਾਰੀ ਹੀਰੋ ਸਾਇਕਲ, ਏਵਨ ਸਾਇਕਲ, ਵਰਧਮਾਨ ਅਤੇ ਕੁਝ ਹੋਰ ਵੱਡੇ ਕਾਰੋਬਾਰੀ ਉਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਲਈ ਪ੍ਰਵਾਨਗੀ ਦੇ ਰਹੇ ਹਨ । ਸੂਬੇ ‘ਚ ਛੋਟੀਆਂ ਸਨਅਤਾਂ ਹੌਲੀ-ਹੌਲੀ ਬੰਦ ਹੋ ਰਹੀਆਂ ਹਨ ਜਾਂ ਕੁਝ ਪੂਰੀ ਤਰਾਂ ਬੰਦ ਹੋ ਚੁੱਕੀਆਂ ਹਨ । ਇਹ ਵੀ ਧਿਆਨਦੇਣ ਯੋਗ ਹੈ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਲਿਆਉਣ ਤੋਂ ਬਾਅਦ ਹੋ ਰਿਹਾ ਹੈ । ਪੰਜਾਬ ਦੇ ਕਾਰੋਬਾਰੀਆਂ ਵੱਲੋਂ ਪੰਜਾਬ ਤੋਂ ਬਾਹਰ ਨਿਵੇਸ਼ ਕਰਨ ਦੇ ਦੋ ਮੁੱਖ ਕਾਰਨ ਬਣਦੇ ਜਾ ਰਹੇ ਹਨ । ਇਕ ਤਾਂ ਬਿਜਲੀ ਦਰਾਂ ਅਤੇ ਦੂਜਾ ਪੰਜਾਬ ਦੇ ਮਾੜੇ ਅਮਨ-ਕਾਨੂੰਨ ਦੇ ਹਾਲਾਤ, ਇਹਨਾਂ ਕਰਕੇ ਕਾਰੋਬਾਰੀ ਲੱਖਾਂ-ਕਰੋੜਾਂ ਰੁਪਏ ਦਾ ਨਿਵੇਸ਼ ਪੰਜਾਬ ‘ਚ ਕਰਨ ਤੋਂ ਡਰੇ ਹੋਏ ਹਨ । ਪੰਜਾਬ ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਤੇ ਸੂਬੇ ‘ਚ ਨਵੇਂ ਕਾਰੋਬਾਰੀ ਆਪਣੇ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਿਤ ਹਨ ਪ੍ਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪੁਰਾਣੇ ਕਾਰੋਬਾਰੀ ਹੀ ਹਾਲਾਤਾਂ ਤੋਂ ਖੁਸ਼ ਨਹੀਂ ਹਨ ਤਾਂ ਨਵੇਂ ਕਾਰੋਬਾਰੀ ਕਿਵੇਂ ਉਤਸ਼ਾਹਿਤ ਹੋਣਗੇ । ਪੰਜਾਬ ਸਰਕਾਰ ਸੂਬੇ ਵਿਚ ਬੰਦ ਹੋ ਰਹੀਆਂ ਛੋਟੀਆਂ ਸਨਅਤਾਂ ਜਾਂ ਬੰਦ ਹੋ ਚੁੱਕੀਆਂ ਸਨਅਤਾਂ ਦੇ ਅੰਕੜੇ ਵੀ ਲੁਕਾ ਰਹੀ ਹੈ । ਪੰਜਾਬ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਸਹੂਲਤਾਂ ਅਤੇ ਰਿਆਇਤਾਂ ਉਨ੍ਹਾਂ ਨੂੰ ਚਾਹੀਦੀਆਂ ਹਨ ਜੇਕਰ ਉਹ ਬਾਹਰਲੇ ਸੂਬੇ ਵਿੱਚ ਮਿਲਣਗੀਆਂ ਤਾਂ ਪੰਜਾਬ ਤੋ ਇੰਡਸਟਰੀ ਪਲਾਇਨ ਜ਼ਰੂਰ ਕਰੇਗੀ । ਦੂਜੇ ਪਾਸੇ ਪੰਜਾਬ ਸਰਕਾਰ ਨੇ ਕਾਰੋਬਾਰੀਆਂ ਲਈ ਗਰੀਨ ਅਸ਼ਟਾਮ ਨੀਤੀ ਲਿਆਂਦੀ ਹੈ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਕਾਰੋਬਾਰੀਆਂ ਦਾ ਨਵਾਂ ਉਦਯੋਗ ਲਾਉਣ ਲਈ ਰਾਹ ਪੱਧਰਾ ਹੋਵੇਗਾ ਅਤੇ ਉਨ੍ਹਾਂ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ, ਜੀਐਸਟੀ ਵਿਭਾਗ, ਸਥਾਨਕ ਪ੍ਰਸ਼ਾਸਨ, ਨਹਿਰੀ ਵਿਭਾਗ, ਜੰਗਲਾਤ ਵਿਭਾਗ ਅਤੇ ਹੋਰ ਵਿਭਾਗਾਂ ਕੋਲ ਵੱਖੋ ਵੱਖਰੇ ਤੌਰ ‘ਤੇ NOC ਲਈ ਨਹੀਂ ਜਾਣਾ ਪਵੇਗਾ ਪ੍ਰੰਤੂ ਸਰਕਾਰ ਲਈ ਇਹ ਚਿੰਤਾ ਦੀ ਗੱਲ ਹੈ ਕਿ ਅਜੇ ਤੱਕ ਸਿਰਫ ਪੰਜ ਕਾਰੋਬਾਰੀਆਂ ਨੇ ਹੀ ਗਰੀਨ ਅਸ਼ਟਾਮ ਨੀਤੀ ਲਈ ਅਪਲਾਈ ਕੀਤਾ ਹੈ । ਬਹਰਹਾਲ ! ਸੂਬੇ ਚੋਂ ਪਲਾਇਨ ਹੋ ਰਹੀ ਹੈ ਇੰਡਸਟਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਸਾਰਥਕ ਉਪਰਾਲੇ ਕਰਨੇ ਪੈਣਗੇ, ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ ਖੇਤਰ ਵਿੱਚ ਪੰਜਾਬ ਨੂੰ ਵੱਡੀ ਸੱਟ ਵੱਜੇਗੀ, ਸਗੋਂ ਰੁਜ਼ਗਾਰ ਨਾਲ ਜੁੜਿਆ ਵੱਡਾ ਸੰਕਟ ਵੀ ਖੜ੍ਹਾ ਹੋਵੇਗਾ ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

04/28/2026
Load More
Tags: #barnalanews#punjabnews
Previous Post

ਅੱਜ ਹੋ ਸਕਦਾ ਹੈ ਜਥੇਦਾਰ ਹਰਪ੍ਰੀਤ ਸਿੰਘ ਬਾਰੇ ਫੈਸਲਾ…..?

Next Post

ਮਾਨਸਾ ਦੀ ਮੰਜੂ ਰਾਣੀ ਨੇ ਸਿਰਜਿਆ ਇਤਿਹਾਸ, ਨੈਸ਼ਨਲ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਮੈਡਲ

Nirmal Pandori

Nirmal Pandori

Related Posts

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ
ਪੰਜਾਬ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

by Nirmal Pandori
04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

by Nirmal Pandori
04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

by Nirmal Pandori
04/27/2026
Load More
Next Post
ਮਾਨਸਾ ਦੀ ਮੰਜੂ ਰਾਣੀ ਨੇ ਸਿਰਜਿਆ ਇਤਿਹਾਸ, ਨੈਸ਼ਨਲ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਮੈਡਲ

ਮਾਨਸਾ ਦੀ ਮੰਜੂ ਰਾਣੀ ਨੇ ਸਿਰਜਿਆ ਇਤਿਹਾਸ, ਨੈਸ਼ਨਲ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਮੈਡਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend