Gee 98News

ਬਰਨਾਲੇ ਵਾਲੀ ਡਾਕੂ ਹਸੀਨਾ ਉਤਰਾਖੰਡ ਦੀਆਂ ਵਾਦੀਆਂ ਤੋਂ ਕਾਬੂ

ਲੁਧਿਆਣਾ,17 ਜੂਨ-ਵਿਖੇ ਕੈਸ਼ ਕੰਪਨੀ ਵਿੱਚ ਹੋਏ ਕਰੋੜਾਂ ਦੀ ਲੁੱਟ ਦੇ ਮਾਮਲੇ ‘ਚ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਦੀ ਇਕ ਸਪੈਸ਼ਲ ਟੀਮ ਨੇ ਉਤਰਾਖੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕੁਝ ਦਿਨ ਪਹਿਲਾਂ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਡਾਕੂ ਹਸੀਨਾ ਸਮੇਤ ਬਾਕੀ ਫਰਾਰ ਮੁਲਜ਼ਮਾਂ ਦੀ ਪੈੜ ਨੱਪ ਰਹੀ ਸੀ ਅਤੇ ਆਖ਼ਰ,ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ । ਧਿਆਨ ਰਹੇ ਕਿ ਬੀਤੇ ਕੱਲ੍ਹ ਹੀ ਲੁਧਿਆਣਾ ਪੁਲਿਸ ਨੇ ਡਾਕੂ ਹਸੀਨਾ ਮਨਦੀਪ ਕੌਰ ਮੋਨਾ ਨੂੰ ਚੈਲਿੰਜ ਕੀਤਾ ਸੀ ਕਿ “ਜਿੰਨਾ ਤੇਜ਼ ਦੌੜ ਸਕਦੇ ਹੋ…ਦੌੜ ਲਵੋ… ਅਸੀਂ ਤੁਹਾਨੂੰ ਜਲਦੀ ਕਾਬੂ ਕਰ ਲਵਾਂਗੇ”। ਮੰਨਿਆ ਜਾ ਰਿਹਾ ਹੈ ਜਿਸ ਵੇਲੇ ਲੁਧਿਆਣਾ ਪੁਲਿਸ ਨੇ ਡਾਕੂ ਹਸੀਨਾ ਨੂੰ ਚੈਲਿੰਜ ਕੀਤਾ ਸੀ, ਓਸ ਵੇਲੇ ਪੁਲਿਸ ਨੂੰ ਮਨਦੀਪ ਕੌਰ ਦਾ ਸੁਰਾਗ ਮਿਲ ਚੁੱਕਿਆ ਸੀ । ਬਹਰਹਾਲ ! ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣੀ ਇਸ ਲੁੱਟ ਦੀ ਮਾਸਟਰਮਾਈਂਡ ਪਕੜ ਵਿੱਚ ਆਉਣ ਤੋਂ ਬਾਅਦ ਪੁਲਿਸ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਇਸ ਲੁੱਟ ਦਾ ਇੱਕ ਹੋਰ ਮਾਸਟਰਮਾਈਂਡ ਮਨਜਿੰਦਰ ਸਿੰਘ ਮਨੀ ਨੂੰ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ ।

error: Content is protected !!