Gee 98News

ਬਠਿੰਡਾ ਦੇ ਸੇਵਾ ਕੇਂਦਰ‌ ‘ਚੋਂ 22 ਲੱਖ ਦੀ ਨਕਦੀ ਚੋਰੀ

ਬਠਿੰਡਾ,17 ਜੂਨ-ਪੰਜਾਬ ‘ਚ ਲੁਟੇਰਿਆਂ ਨੇ ਪੁਲਿਸ ਨੂੰ ਵਖ਼ਤ ਪਾਇਆ ਹੋਇਆ ਹੈ। ਰੋਜ਼ਾਨਾ ਕਿਤੇ ਨਾ ਕਿਤੇ ਲੁਟੇਰੇ ਸਰਕਾਰੀ ਜਾਂ ਪ੍ਰਾਈਵੇਟ ਕਮਾਈ ‘ਤੇ ਹੱਥ ਸਾਫ਼ ਕਰ ਜਾਂਦੇ ਹਨ । ਬਠਿੰਡਾ ਦੇ ਮਿੰਨੀ ਸਕੱਤਰੇਤ ਵਿਖੇ ਸੇਵਾ ਕੇਂਦਰ ‘ਚੋਂ ਅਣਪਛਾਤੇ ਵਿਅਕਤੀਆਂ ਵੱਲੋਂ 22 ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦੀ ਜਾਣਕਾਰੀ ਮਿਲੀ ਹੈ। ਚੋਰ ਜਾਂਦੇ ਹੋਏ ਸੇਵਾ ਕੇਂਦਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਦੀ ਨਾਲ ਲੈ ਗਏ ਹਨ।ਅਤਿ ਸੁਰੱਖਿਅਤ ਸਮਝੇ ਜਾਂਦੇ ਮਿੰਨੀ ਸਕੱਤਰੇਤ ਵਿੱਚ ਸਥਿਤ ਸੇਵਾ ਕੇਂਦਰ ‘ਚੋਂ 22 ਲੱਖ ਰੁਪਏ ਚੋਰੀ ਹੋ ਜਾਣ ਨਾਲ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜੇ ਹੁੰਦੇ ਹਨ ।ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਸੇਵਾ ਕੇਂਦਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ 22 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ‘ਚ ਰੋਜ਼ਾਨਾਂ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੇ ਆਮ ਲੋਕਾਂ ਦੀ ਜਾਨ ਸੁਕਣੇ ਪਾਈ ਹੋਈ ਹੈ ।

error: Content is protected !!