Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

..ਇਹ ਤਾਂ ਗੱਲ ਈਂ ਕੁਝ ਹੋਰ ਨਿਕਲੀ..ਪੁਲਿਸ ਨੇ ਬੱਸ ਕੰਡਕਟਰ ਦੇ ਖ਼ਿਲਾਫ਼ ਦਰਜ ਕੀਤਾ ਛੇੜਛਾੜ ਦਾ ਕੇਸ..ਕੰਡਕਟਰ ਫ਼ਰਾਰ..

Nirmal Pandori by Nirmal Pandori
06/18/2023
in ਪੰਜਾਬ
Reading Time: 1 min read
A A
0
..ਇਹ ਤਾਂ ਗੱਲ ਈਂ ਕੁਝ ਹੋਰ ਨਿਕਲੀ..ਪੁਲਿਸ ਨੇ ਬੱਸ ਕੰਡਕਟਰ ਦੇ ਖ਼ਿਲਾਫ਼ ਦਰਜ ਕੀਤਾ ਛੇੜਛਾੜ ਦਾ ਕੇਸ..ਕੰਡਕਟਰ ਫ਼ਰਾਰ..
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਡਰਾਈਵਰਾਂ ਕੰਡਕਟਰਾਂ ਦੇ ਧਰਨੇ ਤੋਂ ਬਾਅਦ ਸਾਹਮਣੇ ਆਈ ਦੂਜੀ ਧਿਰ

ਬਰਨਾਲਾ, 17 ਜੂਨ ( ਨਿਰਮਲ ਸਿੰਘ ਪੰਡੋਰੀ)-

ਸ਼ੁੱਕਰਵਾਰ,16 ਜੂਨ ਨੂੰ ਸਵੇਰੇ ਬਰਨਾਲਾ ਵਿਖੇ ਜਿਸ ਮਾਮਲੇ ਨੂੰ ਲੈ ਕੇ ਡਰਾਈਵਰਾਂ ਤੇ ਕੰਡਕਟਰਾਂ ਨੇ ਧਰਨਾ ਲਗਾ ਕੇ ਬਰਨਾਲਾ ਬੱਸ ਅੱਡਾ ਬੰਦ ਕੀਤਾ ਸੀ, ਉਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ । ਇਸ ਮਾਮਲੇ ਨਾਲ ਜੁੜੀ ਦੂਜੀ ਧਿਰ ਵੀ ਸਾਹਮਣੇ ਆ ਗਈ ਹੈ । ਬਰਨਾਲਾ ਪੁਲਿਸ ਨੇ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਦੀ ਇਕ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਕੰਡਕਟਰ ਜੱਜਵੀਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਪਿੰਡ ਮੀਰਪੁਰ ਕਲਾਂ ਨੇੜੇ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਅਤੇ 354A ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਪੱਖੋ ਕਲਾਂ ਦੀ ਇਕ ਲੜਕੀ ਨੇ ਬੱਸ ਕੰਡਕਟਰ ਜੱਜਵੀਰ ਸਿੰਘ ਦੇ ਖਿਲਾਫ਼ ਇੱਕ ਲਿਖ਼ਤੀ ਦਰਖਾਸਤ ਦਿੱਤੀ ਜਿਸ ਦੀ ਪੜਤਾਲ ਤਹਿਤ ਉਕਤ ਲੜਕੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਬਰਨਾਲਾ ਵਿਖੇ ਇਕ ਆਈਲੈਟਸ ਸੈਂਟਰ ‘ਤੇ ਆਈਲੈਟਸ ਦੀ ਪੜ੍ਹਾਈ ਕਰ ਰਹੀ ਹੈ । ਉਹ ਰੋਜ਼ਾਨਾ ਪਿੰਡ ਪੱਖੋ ਕਲਾਂ ਤੋਂ ਬਰਨਾਲਾ ਤੱਕ ਆਉਣ ਜਾਣ ਦਾ ਸਫ਼ਰ ਬੱਸ ਰਾਹੀਂ ਹੀ ਕਰਦੀ ਹੈ । ਲੜਕੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਕਤ ਕੰਡਕਟਰ ਉਸ ਨੂੰ ਪਿਛਲੇ 15 ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਸੀ । ਲੜਕੀ ਨੇ ਕਿਹਾ ਕਿ ਉਕਤ ਜੱਜਵੀਰ ਸਿੰਘ ਟਿਕਟ ਫੜਾਉਣ ਦੇ ਬਹਾਨੇ ਉਸਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਸੀ, ਕਦੇ ਉਸ ਤੋਂ ਮੋਬਾਇਲ ਨੰਬਰ ਪੁੱਛਦਾ ਸੀ, ਕਦੇ ਇੰਸਟਾਗ੍ਰਾਮ ਆਈਡੀ ਪੁੱਛਦਾ ਸੀ ਅਤੇ ਬੱਸ ਵਿੱਚ ਹੋਰ ਸੀਟਾਂ ਖਾਲੀ ਹੋਣ ਦੇ ਬਾਵਜੂਦ ਵੀ ਉਸ ਦੇ ਨਾਲ ਆ ਕੇ ਬੈਠ ਜਾਂਦਾ ਸੀ ਅਤੇ ਗਲਤ ਤਰੀਕੇ ਨਾਲ ਟੱਚ ਕਰਦਾ ਸੀ । ਲੜਕੀ ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਕਿ ਉਸ ਨੇ ਕੰਡਕਟਰ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ । ਮਿਤੀ 14 ਜੂਨ ਨੂੰ ਬਰਨਾਲਾ ਤੋਂ ਘਰ ਜਾਣ ਲਈ ਜਦ ਲੜਕੀ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਕਤ ਕੰਡਕਟਰ ਨੇ ਆਪਣੀ ਬੱਸ ਕਾਉੰਟਰ ‘ਤੇ ਲਗਾਈ, ਇਸੇ ਮੌਕੇ ਅਚਾਨਕ ਹੀ ਲੜਕੀ ਦੀ ਭੂਆ ਦਾ ਮੁੰਡਾ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਉਥੇ ਆ ਗਿਆ ਜਿਸ ਨੂੰ ਲੜਕੀ ਨੇ ਉਕਤ ਕੰਡਕਟਰ ਦੀਆਂ ਹਰਕਤਾਂ ਬਾਰੇ ਦੱਸਿਆ । ਕੁਲਵਿੰਦਰ ਸਿੰਘ ਨੇ ਜਦ ਕੰਡਕਟਰ ਨੂੰ ਇਸ ਬਾਰੇ ਪੁੱਛਿਆ ਤਾਂ ਦੋਵਾਂ ਦੀ ਗੱਲਬਾਤ ਤੂੰ-ਤੂੰ ਮੈਂ-ਮੈਂ ਵਿੱਚ ਬਦਲ ਗਈ । ਲੜਕੀ ਦੇ ਦੱਸਣ ਅਨੁਸਾਰ ਇਸ ਮੌਕੇ ‘ਤੇ ਹੋਰ ਡਰਾਇਵਰ ਕੰਡਕਟਰ ਅਤੇ ਆਮ ਲੋਕ ਵੀ ਇਕੱਠੇ ਹੋ ਗਏ । ਲੜਕੀ ਨੇ ਦੱਸਿਆ ਕਿ ਜਦ ਉਸਦਾ ਭਰਾ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਜੱਜਵੀਰ ਸਿੰਘ ਬੱਸ ਕੰਡਕਟਰ ਨੂੰ ਪੀਆਰਟੀਸੀ ਦਫ਼ਤਰ ਬਰਨਾਲਾ ਲਿਜਾਣ ਲੱਗੇ ਤਾਂ ਮੌਕੇ ‘ਤੇ ਹਾਜ਼ਰ ਭੀੜ ਅਤੇ ਹੋਰ ਕੰਡਕਟਰਾਂ ਨੇ ਉਸਦੇ ਭਰਾ ਕੁਲਵਿੰਦਰ ਸਿੰਘ ਅਤੇ ਉਸ ਦੇ ਦੋਸਤਾਂ ਉੱਪਰ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ । ਲੜਕੀ ਦੇ ਕਹਿਣ ਮੁਤਾਬਕ ਇਹ ਸਾਰੀ ਘਟਨਾ ਉਸ ਨਾਲ ਬੱਸ ਕੰਡਕਟਰ ਵੱਲੋਂ ਕੀਤੀ ਜਾਂਦੀ ਛੇੜਖਾਨੀ ਦੀ ਵਜ੍ਹਾ ਕਾਰਨ ਹੀ ਵਾਪਰੀ ਹੈ । ਪੁਲਿਸ ਨੇ ਥਾਣਾ ਸਿਟੀ-1 ਵਿਚ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਬੱਸ ਕੰਡਕਟਰ ਜੱਜਵੀਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ । ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਬੱਸ ਕੰਡਕਟਰ ਜੱਜਵੀਰ ਸਿੰਘ ਫ਼ਰਾਰ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡਰਾਈਵਰਾਂ ਕੰਡਕਟਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਸੀ ਕਿ ਪੁਲਿਸ ਨੇ ਉਕਤ ਬੱਸ ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਪਰੰਤੂ ਹੁਣ ਉਕਤ ਬੱਸ ਕੰਡਕਟਰ ਖ਼ਿਲਾਫ਼ ਛੇੜਛਾੜ ਦੇ ਦੋਸ਼ ਲੱਗਣ ਤੋਂ ਬਾਅਦ ਦਰਜ ਹੋਏ ਮੁਕੱਦਮੇ ਕਾਰਨ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

04/28/2026
Load More
Previous Post

ਬਠਿੰਡਾ ਦੇ ਸੇਵਾ ਕੇਂਦਰ‌ ‘ਚੋਂ 22 ਲੱਖ ਦੀ ਨਕਦੀ ਚੋਰੀ

Next Post

ਪੁਲਿਸ ਦੇ ਜਾਲ ‘ਚ ਕਿਵੇਂ ਫਸੀ ਡਾਕੂ ਹਸੀਨਾ ਮੋਨਾ…ਇੰਸਪੈਕਟਰ ਨੇ ਦੱਸਿਆ…!

Nirmal Pandori

Nirmal Pandori

Related Posts

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
ਲਓ ਜੀ !  ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ
ਪੰਜਾਬ

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

by Nirmal Pandori
04/27/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

by Nirmal Pandori
04/27/2026
6 ਅਧਿਆਪਕ ਜਥੇਬੰਦੀਆਂ ਨੇ  ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ

6 ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗਲ

by Nirmal Pandori
04/27/2026
Load More
Next Post
ਪੁਲਿਸ ਦੇ ਜਾਲ ‘ਚ ਕਿਵੇਂ ਫਸੀ ਡਾਕੂ ਹਸੀਨਾ ਮੋਨਾ…ਇੰਸਪੈਕਟਰ ਨੇ ਦੱਸਿਆ…!

ਪੁਲਿਸ ਦੇ ਜਾਲ 'ਚ ਕਿਵੇਂ ਫਸੀ ਡਾਕੂ ਹਸੀਨਾ ਮੋਨਾ…ਇੰਸਪੈਕਟਰ ਨੇ ਦੱਸਿਆ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

ਲਓ ਜੀ ! ਲੱਗ ਗਈ ਪੱਕੀ ਮੋਹਰ…aap ਦੇ ਸੱਤ ਮੈਂਬਰਾਂ ਦੇ ਬੀਜੇਪੀ ‘ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਦੀ ਮਨਜ਼ੂਰੀ

ਖਿੱਚ ਲਓ ਤਿਆਰੀ….ਮਈ ਦੇ ਅਖੀਰਲੇ ਹਫ਼ਤੇ ਹੋ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend