Gee 98News

Sunday Special : ਯੂਰਪ ਦੇ ਇੱਕ ਦੇਸ਼ ਦਾ ਅਜਿਹਾ ਸ਼ਹਿਰ… ਜਿੱਥੇ ਪਹੀਏ ਵਾਲੇ ਸੂਟਕੇਸ ਵਰਤਣ ‘ਤੇ ਹੈ ਪਾਬੰਦੀ

ਬਰਨਾਲਾ,‌9 ਜੁਲਾਈ-ਯੂਰਪ ਦੇ ਇੱਕ ਦੇਸ਼ ਵਿੱਚ ਅਜਿਹਾ ਸ਼ਹਿਰ ਹੈ ਜਿਥੇ ਪਹੀਏ ਵਾਲੇ ਸੂਟਕੇਸ ( Trolly bags ) ਵਾਲਿਆਂ ਜਾਂ ਵਰਤੋਂ ਕਰਨ ਤੇ ਮੁਕੰਮਲ ਪਾਬੰਦੀ ਹੈ । ਇਸ ਸ਼ਹਿਰ ਵਿੱਚ ਪਹੀਏ ਵਾਲੇ ਸੂਟਕੇਸ ( Trolly bags )ਦੀ ਵਰਤੋਂ ਕਰਨ ‘ਤੇ ਭਾਰੀ ਜ਼ੁਰਮਾਨਾ ਲਗਾਇਆ ਜਾਂਦਾ ਹੈ ।‌ ਯੂਰਪੀ ਦੇਸ਼ ਕਰੋਸੀਆ ਦੇ ਸ਼ਹਿਰ ਡਬਰੋਵਨਿਕ ( Dubrovnic ) ਵਿੱਚ ਪਹੀਏ ਵਾਲੇ ਸੂਟਕੇਸਾਂ ‘ਤੇ ਪਾਬੰਦੀ ਹੈ, ਇੱਥੇ ਬਹੁਤ ਸਾਰੀਆਂ ਗਲੀਆਂ ਅਤੇ ਸੜਕਾਂ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ ਅਤੇ ਬਹੁਤ ਪੁਰਾਣੀਆਂ ਲੱਗਦੀਆਂ ਹਨ। ਜਦੋਂ ਸੈਲਾਨੀ ਇਨ੍ਹਾਂ ਸੜਕਾਂ ‘ਤੇ ਆਪਣੇ ਬੈਗ ਲੈ ਕੇ ਜਾਂਦੇ ਹਨ। ਪਹੀਏ ਵਾਲਾ ਸੂਟਕੇਸ ਸੜਕ ‘ਤੇ ਚਲਦੇ ਸਮੇਂ ਸ਼ੋਰ ਮਚਾਉਂਦਾ ਹੈ। ਡਬਰੋਵਨਿਕ ਸ਼ਹਿਰ ਦੇ ਪ੍ਰਸ਼ਾਸਨ ਨੇ ਪਹੀਆ ਸੂਟਕੇਸ ਭਾਵ ਟਰਾਲੀ ਬੈਗ ‘ਤੇ ਪਾਬੰਦੀ ਲਾ ਦਿੱਤੀ ਹੈ।ਇਹ ਇੱਕ ਪੁਰਾਣਾ ਸ਼ਹਿਰ ਹੈ ਜਿੱਥੇ ਇਮਾਰਤਾਂ, ਸੜਕਾਂ ਅਤੇ ਢਾਂਚੇ, ਪੁਰਾਤਨਤਾ ਦੀ ਨਿਸ਼ਾਨਦੇਹੀ ਕਰਦੇ ਹਨ। ਹਰ ਸਾਲ ਬਹੁਤ ਸਾਰੇ ਸੈਲਾਨੀ ਇਸ ਸ਼ਹਿਰ ਦੀ ਸੁੰਦਰਤਾ ਨੂੰ ਦੇਖਣ ਲਈ ਇੱਥੇ ਆਉਂਦੇ ਹਨ।ਰਾਤ ਨੂੰ ਇਹ ਸ਼ੋਰ ਹੋਰ ਵੀ ਵੱਧ ਜਾਂਦਾ ਹੈ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ। ਇਸ ਅਸੁਵਿਧਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ। ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਇਨ੍ਹਾਂ ਬੈਗਾਂ ‘ਤੇ ਪਾਬੰਦੀ ਲਾ ਕੇ ਹੱਲ ਲੱਭ ਲਿਆ ਹੈ। ਸ਼ਹਿਰ ਦੇ ਮੇਅਰ ਮੈਟਿਓ ਫਰੈਂਕੋਵਿਚ ਦੇ ਹੁਕਮ ਅਨੁਸਾਰ ਸ਼ਹਿਰ ਵਿਚ ਦੀ ਵਰਤੋਂ ਕਰਨ ਵਾਲਿਆਂ ਨੂੰ 23 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।

error: Content is protected !!