Skip to main content

Gee 98News

ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ…ਇੱਕ ਪਾਕਿਸਤਾਨੀ ਪ੍ਰੇਮਿਕਾ ਭਾਰਤ ਪੁੱਜ ਗਈ….!

ਚੰਡੀਗੜ੍ਹ,9 ਜੁਲਾਈ-ਇਕ ਭਾਰਤੀ ਮੁੰਡੇ ਦੇ ਪ੍ਰੇਮਜਾਲ ‘ਚ ਫ਼ਸੀ ਇੱਕ ਪਾਕਿਸਤਾਨੀ ਮਹਿਲਾ ਸਰਹੱਦ ਪਾਰ ਕਰਕੇ ਭਾਰਤ ਪੁੱਜ ਗਈ। ਇਸ ਪ੍ਰੇਮ ਕਹਾਣੀ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਮਹਿਲਾ ਦੇ ਚਾਰ ਮਾਸੂਮ ਬੱਚੇ ਹਨ ਜਿਨ੍ਹਾਂ ਨੂੰ ਉਹ ਨਾਲ ਹੀ ਲੈ ਕੇ ਆਈ ਹੈ । ਇਸ ਪਾਕਿਸਤਾਨੀ ਮਹਿਲਾ ਦਾ ਪ੍ਰੇਮੀ ਨੋਇਡਾ ਦਾ ਰਹਿਣ ਵਾਲਾ ਹੈ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਮਹਿਲਾ ਸਮਾਇਰਾ ਨੇ ਦੱਸਿਆ ਕਿ ਉਸ ਨੂੰ PubG ਗੇਮ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਗੇਮ ਖੇਡਦੇ-ਖੇਡਦੇ ਉੱਤਰ ਪ੍ਰਦੇਸ਼ ਦੇ ਨੋਇਡਾ ਵਾਸੀ ਇੱਕ ਮੁੰਡੇ ਦੇ ਪ੍ਰੇਮ ਜਾਲ ਵਿੱਚ ਫਸ ਗਈ । ਪਾਕਿਸਤਾਨ ਵਾਲੇ ਪਾਸੇ ਤੋਂ ਇਹ ਪ੍ਰੇਮ ਕਹਾਣੀ ਏਨੀ ਕੁ ਅੱਗੇ ਵਧਗੀ ਕਿ ਪਾਕਿਸਤਾਨੀ ਮਹਿਲਾ ਆਪਣੇ 4 ਬੱਚਿਆਂ ਨੂੰ ਲੈ ਕੇ ਵਾਇਆ ਨੇਪਾਲ ਹੁੰਦੀ ਹੋਈ ਕਿਸੇ ਤਰ੍ਹਾਂ ਆਪਣੇ ਪ੍ਰੇਮੀ ਦੇ ਘਰ ਨੋਇਡਾ ਪੁੱਜ ਗਈ। ਹੁਣ ਉਹ ਭਾਰਤ ਵਿੱਚ ਹੀ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ ਅਤੇ ਉਸਦੇ ਭਾਰਤੀ ਪ੍ਰੇਮੀ ਨੂੰ ਵੀ ਉਸ ਨਾਲ ਵਿਆਹ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ ।

error: Content is protected !!