Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ, ਸਰਕਾਰ ਨੇ ਦਿੱਤੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ.. ਪੜੋ ਮੁੱਖ ਮੰਤਰੀ ਨੇ ਕੀ ਕਿਹਾ

Nirmal Pandori by Nirmal Pandori
07/09/2023
in ਪੰਜਾਬ
Reading Time: 1 min read
A A
0
ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ, ਸਰਕਾਰ ਨੇ ਦਿੱਤੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ.. ਪੜੋ ਮੁੱਖ ਮੰਤਰੀ ਨੇ ਕੀ ਕਿਹਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,‌9 ਜੁਲਾਈ- ਪੰਜਾਬ ‘ਚ ਦੋ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਨਾਲ ਹੜ੍ਹਾਂ ਵਰਗੀ ਸਥਿਤੀ ਬਣਦੀ ਜਾ ਰਹੀ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੀਵੇਂ ਇਲਾਕਿਆਂ ਖ਼ਾਸ ਕਰਕੇ ਦਰਿਆਵਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਪਰ ਸੂਬਾ ਸਰਕਾਰ ਵੱਲੋਂ ਸਥਿਤੀ ‘ਤੇ ਬਾਕਾਇਦਾ ਨਜ਼ਰ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਹਲਕਿਆਂ ਖ਼ਾਸ ਕਰਕੇ ਨੀਵੇਂ ਅਤੇ ਹੜ੍ਹਾਂ ਵਾਲੇ ਇਲਾਕਿਆਂ ਦਾ ਦੌਰਾ ਕਰਨ ਤਾਂ ਜੋ ਲੋੜਵੰਦਾਂ ਦੀ ਮਦਦ ਯਕੀਨੀ ਬਣਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਸੂਬੇ ਭਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਇਸ ਲਈ ਕੁਝ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੀ.ਸੀਜ਼, ਐਸ.ਐਸ.ਪੀਜ਼, ਐਸ.ਡੀ.ਐਮਜ਼ ਅਤੇ ਫੀਲਡ ਸਟਾਫ਼ ਚੌਕਸ ਰਹੇ ਅਤੇ ਜ਼ਿਆਦਾ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪਹਿਲ ਦੇ ਆਧਾਰ ‘ਤੇ ਜ਼ਰੂਰੀ ਕੰਮ ਕਰਨ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਟਰ ਵਰਕਸ ਦੇ ਪਾਣੀ ਵਿੱਚ ਡੁੱਬਣ ਤੋਂ ਰੋਕਣ ਲਈ ਹਰ ਥਾਂ ‘ਤੇ ਵਾਟਰ ਵਰਕਸ ਦੇ ਪੰਪ ਹਾਊਸਾਂ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਲਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਹੈ।
ਇਸ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਹਨ। ਕੰਟਰੋਲ ਰੂਮ ਦੇ ਨੰਬਰਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੰਗਾਮੀ ਹਾਲਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਬਾਰੇ ਫ਼ੋਨ ਆਉਣ ‘ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

03/03/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

03/02/2026
Load More
Tags: #barnalanews#punjabnews
Previous Post

ਬੂਹੇ-ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ…ਇੱਕ ਪਾਕਿਸਤਾਨੀ ਪ੍ਰੇਮਿਕਾ ਭਾਰਤ ਪੁੱਜ ਗਈ….!

Next Post

ਮਿਲੇਗੀ ਰਾਹਤ ਜਾਂ…ਹਾਈਕੋਰਟ ‘ਚ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ

Nirmal Pandori

Nirmal Pandori

Related Posts

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

by Nirmal Pandori
03/03/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

by Nirmal Pandori
03/02/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਚੀਨ ਤੋਂ ਖਰੀਦੀ ਰੱਖਿਆ ਪ੍ਰਣਾਲੀ ‘ਤੇ ਭਰੋਸਾ ਕਰਨਾ ਈਰਾਨ ਨੂੰ ਪਿਆ ਮਹਿੰਗਾ

by Nirmal Pandori
03/02/2026
ਬਰਨਾਲਾ ਰੈਲੀ….ਰਾਹੁਲ ਗਾਂਧੀ ਨੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਲਾਏ, ਨਰਿੰਦਰ ਮੋਦੀ ਨੂੰ ਕਿਹਾ ਮਜ਼ਬੂਰ ਪ੍ਰਧਾਨ ਮੰਤਰੀ
ਪੰਜਾਬ

ਬਰਨਾਲਾ ਰੈਲੀ….ਰਾਹੁਲ ਗਾਂਧੀ ਨੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਲਾਏ, ਨਰਿੰਦਰ ਮੋਦੀ ਨੂੰ ਕਿਹਾ ਮਜ਼ਬੂਰ ਪ੍ਰਧਾਨ ਮੰਤਰੀ

by Nirmal Pandori
03/01/2026
ਬਰਨਾਲਾ ਰੈਲੀ ‘ਚ ਪੁੱਜੇ ਰਾਹੁਲ ਗਾਂਧੀ ਨੇ ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂਆਂ ਨੂੰ ਕੀਤੀ ਸਖ਼ਤ ਤਾੜਨਾ
ਪੰਜਾਬ

ਬਰਨਾਲਾ ਰੈਲੀ ‘ਚ ਪੁੱਜੇ ਰਾਹੁਲ ਗਾਂਧੀ ਨੇ ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂਆਂ ਨੂੰ ਕੀਤੀ ਸਖ਼ਤ ਤਾੜਨਾ

by Nirmal Pandori
02/28/2026
Load More
Next Post
ਮਿਲੇਗੀ ਰਾਹਤ ਜਾਂ…ਹਾਈਕੋਰਟ ‘ਚ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ

ਮਿਲੇਗੀ ਰਾਹਤ ਜਾਂ…ਹਾਈਕੋਰਟ 'ਚ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

ਐਡਵੋਕੇਟ ਧਰਮਪਾਲ ਸਿੰਘ (ਪੱਤਰਕਾਰ) ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਸਿਰਜਣਾ ਮੇਲੇ ਨੇ ਲਿੰਗ ਅਸਮਾਨਤਾ ਪ੍ਰਤੀ ਦਿੱਤਾ ਠੋਸ ਪੈਗ਼ਾਮ

ਪੰਜਾਬ ‘ਚ ਆਂਗਣਵਾੜੀ ਵਰਕਰਾਂ ਦੀ ਲਲਕਾਰ… ਸਰਕਾਰ ਨੂੰ ਜਗਾਉਣ ਲਈ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend