Gee 98News

ਬਾਰਡਰ ਨੇੜੇ ਹੁਣ 500 ਫੁੱਟ ਦੀ ਉਚਾਈ ‘ਤੇ ਆਪਣਾ ਝੰਡਾ ਲਹਿਰਾਏਗਾ ਪਾਕਿਸਤਾਨ

ਚੰਡੀਗੜ੍ਹ, 15 ਜੁਲਾਈ-ਪਾਕਿਸਤਾਨ ਨੇ ਸੱਭ ਤੋਂ ਉੱਚਾ ਝੰਡਾ ਲਹਿਰਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਆਪਣੇ ਸੁਤੰਤਰਤਾ ਦਿਵਸ 14 ਅਗਸਤ ਨੂੰ ਪਾਕਿਸਤਾਨ ਨੇ 500 ਫੁੱਟ ਉੱਚਾ ਆਪਣਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ ਹੈ । ਜਾਣਕਾਰੀ ਅਨੁਸਾਰ ਪਾਕਿਸਤਾਨ ਆਪਣੀ ਇਸ ਸਕੀਮ ‘ਤੇ ਲਗਭਗ 40 ਕਰੋੜ ਰੁਪਏ ਖਰਚ ਕਰੇਗਾ । ਦਰਅਸਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਦੂਜੇ ਤੋਂ ਉੱਚਾ ਝੰਡਾ ਲਹਿਰਾਉਣ ਦੀ ਰੇਸ 6 ਸਾਲ ਪਹਿਲਾਂ ਸ਼ੁਰੂ ਹੋਈ ਸੀ ।‌ 2017 ਵਿੱਚ ਭਾਰਤ ਨੇ ਅਟਾਰੀ-ਵਾਹਗਾ ਬਾਰਡਰ ‘ਤੇ ਸਾਊਥ ਏਸ਼ੀਆ ਦਾ ਸਭ ਤੋਂ ਉੱਚਾ 360 ਫੁੱਟ ਦੀ ਉੱਚਾਈ ‘ਤੇ ਝੰਡਾ (ਤਿਰੰਗਾ ) ਲਹਿਰਾਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਅਟਾਰੀ -ਵਾਹਗਾ ਬਾਰਡਰ ‘ਤੇ 400 ਫੁੱਟ ਉੱਚਾ ਆਪਣਾ ਝੰਡਾ ਲਹਿਰਾ ਦਿੱਤਾ । ਫਿਰ ਭਾਰਤ ਨੇ ਬਾਰਡਰ ਦੇ ਨੇੜੇ ਜੁਆਇੰਟ ਚੈੱਕ ਪੋਸਟ ‘ਤੇ ਪਾਕਿਸਤਾਨੀ ਝੰਡੇ ਤੋਂ ਉੱਚਾ ਤਿਰੰਗਾ ਲਹਿਰਾਉਣ ਦੇ ਲਈ 418 ਫੁੱਟ ਉੱਚਾ ਟਾਵਰ ਖੜਾ ਕਰ ਦਿੱਤਾ । ਤਾਜ਼ਾ ਜਾਣਕਾਰੀ ਅਨੁਸਾਰ ਹੁਣ ਪਾਕਿਸਤਾਨ ਨੇ ਭਾਰਤੀ ਝੰਡੇ ਦੀ ਉੱਚਾਈ ਤੋਂ ਵੱਧ ਉੱਚਾਈ ‘ਤੇ 500 ਫੁੱਟ ਤੱਕ ਆਪਣਾ ਝੰਡਾ ਲਹਿਰਾਉਣ ਦੇ ਫੈਸਲੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ।‌

error: Content is protected !!