Gee 98News

ਪੁਲੀਸ ਮੁਲਾਜ਼ਮ ਅਤੇ ਉਸਦੇ ਐਨਆਰਆਈ ਪੁੱਤਰ ਨੇ ਨੈੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਕੀਤੀਆਂ ਭੇਂਟ

ਬਰਨਾਲਾ,15 ਜੁਲਾਈ ( ਨਿਰਮਲ ਸਿੰਘ ਪੰਡੋਰੀ)-ਐੱਸ.ਡੀ ਕਾਲਜ ਬਰਨਾਲਾ ਦੇ ਖੇਡ ਮੈਦਾਨ ਵਿੱਚ ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਗਗਨਦੀਪ ਸਿੰਗਲਾ­, ਨੈਸ਼ਨਲ ਖਿਡਾਰੀ ਮਾ.ਰਮਨਦੀਪ ਸਿੰਗਲਾ ਅਤੇ ਫਿਜੀਕਲ ਲੈਕਚਰਾਰ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਨੈੱਟਬਾਲ ਸੈਂਟਰ ਚਲਾ ਕੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸੈਂਟਰ ਵਿੱਚ ਕੋਚਿੰਗ ਲੈ ਰਹੇ ਲੋੜਵੰਦ ਖਿਡਾਰੀਆਂ ਨੂੰ ਸਮਾਜ ਸੇਵੀ ਪੁਲੀਸ ਅਧਿਕਾਰੀ ਤੇ ਉਸਦੇ ਐਨਆਰਆਈ ਪੁੱਤਰ ਵਲੋਂ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ.ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਏਐਸਆਈ ਰਣ ਸਿੰਘ ਇੰਚਾਰਜ ਪੀਓ ਸਟਾਫ਼ ਬਰਨਾਲਾ ਅਤੇ ਉਹਨਾਂ ਦੇ ਕੈਨੇਡਾ ਰਹਿੰਦੇ ਪੁੱਤਰ ਮਨਪ੍ਰੀਤ ਸਿੰਘ ਟਿੰਕਾ­ ਜੋ ਇਸ ਮੈਦਾਨ ਦੇ ਖਿਡਾਰੀ ਵੀ ਰਹੇ ਹਨ­ ਉਹਨਾ ਵਲੋਂ 30 ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹ ਦਾਨੀ ਪਰਿਵਾਰ ਹਮੇਸ਼ਾ ਹੀ ਲੋੜਵੰਦ ਖਿਡਾਰੀਆਂ ਦੀ ਮੱਦਦ ਕਰਦਾ ਆਇਆ ਹੈ­ ਜਿਸ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਉਥੇ ਉਹਨਾਂ ਦੱਸਿਆ ਕਿ ਐਸ.ਡੀ ਕਾਲਜ ਬਰਨਾਲਾ ਦਾ ਖੇਡ ਮੈਦਾਨ ਨੈੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ। ਇੱਥੇ ਨੈੱਟਬਾਲ ਦੇ ਨਵੇਂ ਖਿਡਾਰੀ ਪੈਦਾ ਕਰਨ ਲਈ ਕੋਚਿੰਗ ਕੈਂਪ ਚੱਲਦੇ ਹੀ ਰਹਿੰਦੇ ਹਨ। ਜਿਸ ਤਹਿਤ ਹੁਣ ਚੱਲਦੇ ਇਸ ਸੈਂਟਰ ਵਿੱਚ 40 ਦੇ ਕਰੀਬ ਖਿਡਾਰੀ ਪ੍ਰੈਕਟਿਸ ਕਰਨ ਆ ਰਹੇ ਹਨ­ ਜਿਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਚੰਗੇ ਕੋਚ ਵਜੋਂ ਮੁਫ਼ਤ ਕੋਚਿੰਗ ਦੇ ਰਹੇ ਹਨ।

error: Content is protected !!