Gee 98News

ਹੜਾਂ ਦੀ ਸਥਿਤੀ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਪੀੜਤਾਂ ਦੀ ਬਾਂਹ ਫੜੀ-ਇੰਜ. ਸਿੱਧੂ

-ਵਿਧਵਾਵਾਂ ਤੇ ਅਪੰਗਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ

  • ਬਰਨਾਲਾ,15 ਜੁਲਾਈ ( ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹੜਾਂ ਕਰਕੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਸੰਸਥਾ ਸਰਬੱਤ ਦਾ ਭਲਾ ਟਰੱਸਟ ਚੇਅਰਮੈਨ ਸ. ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਦੀ ਯੋਗ ਅਗਵਾਈ ਵਿੱਚ ਇਹਨਾਂ ਜ਼ਿਲ੍ਹਿਆਂ ਵਿੱਚ ਟਰੱਸਟ ਦੀਆਂ ਟੀਮਾਂ ਲੋੜਵੰਦਾਂ ਨੂੰ ਮੱਦਦ ਮੁੱਹਈਆ ਕਰਵਾ ਰਹੀਆਂ ਹਨ। ਇਹ ਜਾਣਕਾਰੀ ਸੰਸਥਾ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜ,ਗੁਰਜਿੰਦਰ ਸਿੰਘ ਸਿੱਧੂ ਨੇ 181 ਲੋੜਵੰਦ ਵਿਧਵਾਵਾਂ ਅਤੇ ਅਪੰਗ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿੱਖੇ ਦੇਣ ਉਪਰੰਤ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ । ਉਹਨਾਂ ਦੱਸਿਆ ਕਿ ਟਰੱਸਟ ਦੀਆਂ ਟੀਮਾਂ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ, ਕੱਪੜੇ, ਖਾਣਾ, ਤਰਪਾਲਾਂ ਅਤੇ ਪਸ਼ੂਆਂ ਲਈ ਚਾਰਾ ਦੇਕੇ ਮੱਦਦ ਕੀਤੀ ਜਾ ਰਹੀ ਹੈ। ਸਿੱਧੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸ੍ਰ ਉਬਰਾਏ ਨੂੰ ਭਾਰਤ ਰਤਨ ਨਾਲ ਨਿਵਾਜਣਾ ਚਾਹੀਦਾ ਹੈ।ਇਸ ਮੌਕੇ 20 ਹੋਰ ਲੋੜਵੰਦਾਂ ਨੂੰ ਪੈਨਸ਼ਨ ਦੇਣ ਲਈ ਫਾਰਮ ਭਰੇ ਗਏ। ਇਸ ਮੌਕੇ ਸੰਸਥਾ ਦੇ ਮੈਬਰ ਬਲਵਿੰਦਰ ਸਿੰਘ ਢੀਂਡਸਾ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਜਥੇਦਾਰ ਸੁਖਦਰਸ਼ਨ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹੌਲਦਾਰ ਬਸੰਤ ਸਿੰਘ ਉਗੋ, ਗੁਰਦੇਵ ਸਿੰਘ ਮੱਕੜਾ, ਪਾਲ ਸਿੰਘ, ਹੌਲਦਾਰ ਕੁਲਦੀਪ ਸਿੰਘ, ਲਾਭ ਸਿੰਘ ਧੌਲਾ ਵੀ ਹਾਜ਼ਰ ਸਿੰਘ।
error: Content is protected !!