Gee 98News

ਕੈਨੇਡਾ : ਉੱਡ ਗਏ ਕਬੂਤਰ ਬਣਕੇ ਦੋ ਕੀਰਤਨੀਏ ਸਿੰਘ…!

ਚੰਡੀਗੜ੍ਹ,16 ਅਗਸਤ-ਪੰਜਾਬ ਤੋਂ ਕੈਨੇਡਾ ਧਰਮ ਪ੍ਰਚਾਰ ਲਈ ਗਏ ਦੋ ਕੀਰਤਨੀਏ ਸਿੰਘਾਂ ਦੇ ਕਬੂਤਰ ਬਣ ਕੇ ਉੱਡਣ ਦੀ ਖ਼ਬਰ ਹੈ। ਕੈਨੇਡਾ ਦੇ ਅਲਬਰਟਾ ਵਿੱਚ ਗੁਰਦੁਆਰਾ ਸਿੰਘ ਸਭਾ ਧਰਮ ਪ੍ਰਚਾਰ ਕਰਨ ਲਈ ਗਏ ਦੋ ਕੀਰਤਨੀਏ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਆਪਣਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਰਫੂਚੱਕਰ ਹੋ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਪੁਲਿਸ ਨੂੰ ਇਸ ਦੀ ਲਿਖਤੀ ਤੌਰ ‘ਤੇ ਸ਼ਿਕਾਇਤ ਕੀਤੀ ਹੈ ਅਤੇ ਦੋਵਾਂ ਜਣਿਆਂ ਨੂੰ ਡਿਪੋਰਟ ਕਰਨ ਲਈ ਕਿਹਾ ਹੈ। ਇਹ ਸ਼ਿਕਾਇਤ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸੁਸਾਇਟੀ ਦੇ ਲੈਟਰਹੈਡ ‘ਤੇ ਦੋਵੇਂ ਜਣਿਆਂ ਦੇ ਪਾਸਪੋਰਟ ਨੰਬਰਾਂ ਦਾ ਵੇਰਵਾ ਦੇ ਕੇ ਕੀਤੀ ਗਈ ਹੈ। ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ 14 ਅਪ੍ਰੈਲ 2022 ਨੂੰ ਵੀਜ਼ਾ ਲੈ ਕੇ ਕੈਨੇਡਾ ਗਏ ਸਨ ਅਤੇ ਉਨ੍ਹਾਂ ਦਾ ਵੀਜ਼ਾ 1 ਜੁਲਾਈ 2023 ਤੱਕ ਸੀ।

error: Content is protected !!