ਪੰਜਾਬ

ਅਮਿਤ ਬੈਂਬੀ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 05 ਜੁਲਾਈ (ਜੀ98 ਨਿਊਜ਼) ਸ਼੍ਰੀ ਅਮਿਤ ਬੈਂਬੀ, ਪੀ.ਸੀ.ਐੱਸ, ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ  ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਉਹ ਆਉਣ ਵਾਲੇ ਦਿਨਾਂ ਚ ਕੋਰੋਨਾ ਸਬੰਧੀ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਉੱਤੇ ਜ਼ੋਰ ਦੇਣਗੇ। ਸ਼੍ਰੀ ਬੈਂਬੀ ਸਾਲ 2012 ਦੇ ਪੀ.ਸੀ.ਐਸ ਅਫ਼ਸਰ ਹਨ ਅਤੇ ਬਰਨਾਲਾ ਵਿਖੇ  ਤਾਇਨਾਤੀ ਤੋਂ ਪਹਿਲਾਂ  ਉਹ ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸਭ ਤੋਂ ਪਹਿਲਾਂ ਤਾਇਨਾਤੀ ਬਤੌਰ ਜੀ.ਏ. ਫਿਰੋਜ਼ਪੁਰ, ਉਸ ਤੋਂ ਬਾਅਦ ਐੱਸ.ਡੀ.ਐੱਮ ਫਿਰੋਜ਼ਪੁਰ,  ਐੱਸ.ਡੀ.ਐੱਮ ਮਾਲੇਰਕੋਟਲਾ, ਐੱਸ.ਡੀ.ਐੱਮ ਖੰਨਾ, ਐੱਸ ਡੀ ਐੱਮ ਸਮਰਾਲਾ ਅਤੇ ਏ. ਐੱਮ.ਡੀ. ਪੀ.ਆਰ.ਟੀ.ਸੀ. ਵਜੋਂ ਰਹੀ ਹੈ।

Read more
Page 482 of 486 1 481 482 483 486
error: Content is protected !!