Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮੁਲਾਜ਼ਮਾਂ ਦੀ ਹੜ੍ਹਤਾਲ ਤੇ ਸਰਕਾਰ ਦੀ ਜ਼ਿੱਦ ਰੂਪੀ ਚੱਕੀ ਪਿਸ ਰਹੇ ਨੇ ਲੋਕ

Nirmal Pandori by Nirmal Pandori
12/06/2023
in ਪੰਜਾਬ
Reading Time: 1 min read
A A
0
ਮੁਲਾਜ਼ਮਾਂ ਦੀ ਹੜ੍ਹਤਾਲ ਤੇ ਸਰਕਾਰ ਦੀ ਜ਼ਿੱਦ ਰੂਪੀ ਚੱਕੀ ਪਿਸ ਰਹੇ ਨੇ ਲੋਕ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਸਰਕਾਰ ਖ਼ਿਲਾਫ਼ ਵੱਡਾ ਹੈਰਾਨੀਜਨਕ ਫੈਸਲਾ ਵੀ ਲੈ ਸਕਦੇ ਨੇ ਮੁਲਾਜ਼ਮ

ਬਰਨਾਲਾ,6 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਪੰਜਾਬ ‘ਚ ਰਵਾਇਤੀ ਸਿਆਸੀ ਪਾਰਟੀਆਂ ਦੀ ਸਿਆਸੀ ਸਫ਼ਾਈ ਵਿੱਚ ਦੱਬ ਕੇ ਝਾੜੂ ਫੇਰਨ ਵਾਲਾ ਪੰਜਾਬ ਦਾ ਮੁਲਾਜ਼ਮ ਵਰਗ ਦੋ ਸਾਲ ਤੋਂ ਘੱਟ ਸਮੇਂ ਵਿੱਚ ਹੀ ਸਰਕਾਰ ਦੇ ਖਿਲਾਫ ਆਰ-ਪਾਰ ਦਾ ਸੰਘਰਸ਼ ਲੜਨ ਦੇ ਰੌਂਅ ਵਿੱਚ ਹੈ। ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਵਰਗੇ ਇੱਕ ਤੋਂ ਵੱਧ ਵਾਰ ਕਲਮਛੋੜ ਹੜ੍ਹਤਾਲ ਕਰ ਚੁੱਕਿਆ ਹੈ ਅਤੇ ਮੌਜੂਦਾ ਸਮੇਂ ਦੌਰਾਨ ਵੀ ਕਰੀਬ ਇੱਕ ਮਹੀਨੇ ਤੋਂ ਕਲਮਛੋੜ/ਕੰਪਿਊਟਰ ਬੰਦ ਹੜ੍ਹਤਾਲ ‘ਤੇ ਹੈ। ਸਰਕਾਰ ਦੇ ਰਵੱਈਏ ਕਾਰਨ ਹੁਣ ਤਾਂ ਮੁਲਾਜ਼ਮ ਇਹ ਆਖਣ ਵੀ ਲੱਗ ਪਏ ਹਨ ਕਿ ਉਹ “ਠੱਗੇ” ਗਏ ਹਨ ਭਾਵੇਂ ਕਿ ਇਹ ਅਤਿਕਥਨੀ ਨਹੀਂ ਕਿ ਠੱਗੇ ਜਾਣ ਲਈ ਮੁਲਾਜ਼ਮਾਂ ਨੇ ਵੋਟਾਂ ਰੂਪੀ ਬੋਝੇ ਖ਼ੁਦ ਹੀ ਆਮ ਆਦਮੀ ਪਾਰਟੀ ਦੇ ਅੱਗੇ ਢੇਰੀ ਕੀਤੇ ਸਨ। ਦੂਜੇ ਪਾਸੇ ਸਰਕਾਰ ਵੀ ਝੁਕਣ ਲਈ ਤਿਆਰ ਨਹੀਂ ਹੈ ਜਿਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਾਂ ਦੀ ਹੜ੍ਹਤਾਲ ਅਤੇ ਸਰਕਾਰੀ ਜ਼ਿੱਦ ਦੀ ਚੱਕੀ ਦੇ ਪੁੜਾਂ ਵਿਚਕਾਰ “ਪਿਸਣਾ” ਪਵੇਗਾ ਕਿਉਂਕਿ ਮੁਲਾਜ਼ਮ ਕਹਿੰਦੇ ਨੇ ਕਿ ਘੱਟ ਨਾ ਤੋਲੀਂ ਅਤੇ ਸਰਕਾਰ ਆਖ ਰਹੀ ਹੈ ਕਿ ਥੜ੍ਹੇ ‘ਤੇ ਨਾ ਚੜੀਂ ਭਾਵ ਜਿਹੜੀਆਂ ਮੰਗਾਂ ਸਰਕਾਰ ਮੰਨ ਚੁੱਕੀ ਹੈ, ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਇਆ ਜਾਵੇਗਾ ਪ੍ਰੰਤੂ ਸਰਕਾਰ ਅਜੇ ਵਕਤ ਟਪਾਉਣ ਦੀ ਨੀਤੀ ‘ਤੇ ਚੱਲ ਰਹੀ ਹੈ। ਲੋਕ ਜਦੋਂ ਸਰਕਾਰੀ ਦਫਤਰਾਂ ‘ਚ ਕੰਮ ਲਈ ਆਉਂਦੇ ਹਨ ਤਾਂ “ਆਫ਼ ਦੀ ਰਿਕਾਰਡ” ਟਕੇ-ਟਕੇ ਦੀਆਂ ਗੱਲਾਂ ਕਹਿੰਦੇ ਹਨ ਜਿਨਾਂ ਨੂੰ ਲਿਖਿਆ ਵੀ ਨਹੀਂ ਜਾ ਸਕਦਾ। ਲੋਕਾਂ ਦੇ ਗੁੱਸੇ ਨੂੰ ਮੁਲਾਜ਼ਮ ਇਸ ਤਰਕ ਨਾਲ ਕੱਟ ਰਹੇ ਹਨ ਕਿ ਸਰਕਾਰੀ ਜ਼ਿੱਦ ਕਾਰਨ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਸਰਕਾਰ ਮੁਲਾਜ਼ਮਾਂ ਦੀ ਗੱਲ ਨਹੀਂ ਸੁਣ ਰਹੀ। ਮੁਲਾਜ਼ਮ ਵਰਗ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਕੁਝ ਮੰਗਾਂ ਤਾਂ ਅਜਿਹੀਆਂ ਹਨ ਜਿਨਾਂ ‘ਤੇ ‘ਹਿੰਗ ਲੱਗੇ ਨਾ ਫਟਕੜੀ’ ਵਾਂਗ ਸਰਕਾਰ ਨੂੰ ਬਹੁਤਾ ਤਰੱਦਦ ਨਹੀਂ ਕਰਨਾ ਪੈਣਾ ਸਗੋਂ ਕੁਝ ਲਿਖਤੀ ਫੈਸਲੇ ਕਰਕੇ ਹੀ ਇਹ ਮੰਗਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ।

  • -ਵੱਡੇ ਅਫ਼ਸਰ ਵੀ ਹਨ ਹੜਤਾਲ ਦੇ ਲਪੇਟੇ ਵਿੱਚ
    ਪੰਜਾਬ ਦੇ ਮੁਲਾਜ਼ਮ ਵਰਗ ਦੀ ਹੜ੍ਹਤਾਲ ਦਾ ਅਸਰ ਸਿਰਫ਼ ਆਮ ਲੋਕਾਂ ਉੱਪਰ ਹੀ ਨਹੀਂ ਬਲਕਿ IAS/IPS/PCS/PPS ਅਫ਼ਸਰਾਂ ਉੱਪਰ ਵੀ ਪੈ ਰਿਹਾ ਹੈ। ਖਜ਼ਾਨਾ ਦਫ਼ਤਰ ਦੇ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਨਵੰਬਰ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੋ ਸਕੀ, ਖ਼ੁਦ ਹੜ੍ਹਤਾਲ ‘ਤੇ ਬੈਠੇ ਸਾਰੇ ਮੁਲਾਜ਼ਮਾਂ ਦੀ ਵੀ ਨਵੰਬਰ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੋ ਸਕੀ ਕਿਉਂਕਿ ਕੰਪਿਊਟਰ ਬੰਦ ਹੜ੍ਹਤਾਲ ਕਾਰਨ ਮੁਲਾਜ਼ਮਾਂ ਨੇ ਤਨਖ਼ਾਹ ਕਢਵਾਉਣ ਨਾਲ ਸੰਬੰਧਿਤ ਕੰਮ ਹੀ ਨਹੀਂ ਕੀਤਾ।
  • -ਵੱਡਾ ਹੈਰਾਨੀਜੈਨਕ ਫੈਸਲਾ ਵੀ ਲੈ ਸਕਦੇ ਹਨ ਮੁਲਾਜ਼ਮ
    ਅਦਾਰਾ “Gee98 news” ਦੇ ਸੂਤਰਾਂ ਅਨੁਸਾਰ ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਦੇ ਬੈਨਰ ਹੇਠ ਹੜ੍ਹਤਾਲ ‘ਤੇ ਬੈਠਾ ਸਮੁੱਚਾ ਮੁਲਾਜ਼ਮ ਵਰਗ ਆਉਣ ਵਾਲੇ ਦਿਨਾਂ ‘ਚ ਵੱਡਾ ਫੈਸਲਾ ਲੈਂਦੇ ਹੋਏ ਕੁਝ ਦਿਨਾਂ ਦੀ ਸਮੂਹਿਕ ਛੁੱਟੀ ‘ਤੇ ਵੀ ਜਾ ਸਕਦਾ ਹੈ, ਜਿਸ ਨਾਲ ਸਰਕਾਰੀ ਦਫਤਰਾਂ ਦਾ ਪ੍ਰਬੰਧਕੀ ਢਾਂਚਾ ਤਹਿਸ ਨਹਿਸ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਹਰਹਾਲ ! ਲੋਕ ਬੇਝਿਜਕ ਇਹ ਆਖ ਰਹੇ ਹਨ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਂ ਫਿਰ ਇਸ ਹੜ੍ਹਤਾਲ ਦਾ ਕੋਈ ਹੋਰ ਹੱਲ ਕੱਢੇ। ਮੁਲਾਜ਼ਮਾਂ ਦੀ ਹੜ੍ਹਤਾਲ ਰੂਪੀ ਇਹ ਗੇਂਦ ਸਰਕਾਰ ਦੇ ਵਿਹੜੇ ‘ਚ ਹੈ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਕਿਹੋ ਜਿਹੀ ਕਿੱਕ ਮਾਰਦੇ ਹਨ ਕਿਉਂਕਿ ਵਿੱਤ ਮੰਤਰੀ ਤਾਂ ਵਿੱਤੀ ਕਿੱਕ ਮਾਰਨ ਤੋਂ ਅਸਮਰੱਥਾ ਜ਼ਾਹਿਰ ਕਰ ਚੁੱਕੇ ਹਨ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#punjabnews#punjabpolice #barnalapolice#simranjitsinghmann
Previous Post

ਗਵਰਨਰ ਨੇ ਸੀਐਮ ਨੂੰ ਦਿਖਾਈ ਪਾਵਰ : ਤਿੰਨ ਬਿੱਲਾਂ ‘ਤੇ ਅਜੇ ਦਸਤਖ਼ਤ ਕਰਨ ਤੋਂ ਕੋਰੀ ਨਾਂਹ

Next Post

ਆਮ ਆਦਮੀ ਕਲੀਨਕਾਂ ਸਬੰਧੀ ਯੂ-ਟਰਨ ਲਵੇਗੀ ਭਗਵੰਤ ਮਾਨ ਸਰਕਾਰ,ਕੇਂਦਰ ਨੇ ਰੋਕੇ 650 ਕਰੋੜ ਦੇ ਫੰਡ- ਬਾਜਵਾ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਆਮ ਆਦਮੀ ਕਲੀਨਕਾਂ ਸਬੰਧੀ ਯੂ-ਟਰਨ ਲਵੇਗੀ ਭਗਵੰਤ ਮਾਨ ਸਰਕਾਰ,ਕੇਂਦਰ ਨੇ ਰੋਕੇ 650 ਕਰੋੜ ਦੇ ਫੰਡ- ਬਾਜਵਾ

ਆਮ ਆਦਮੀ ਕਲੀਨਕਾਂ ਸਬੰਧੀ ਯੂ-ਟਰਨ ਲਵੇਗੀ ਭਗਵੰਤ ਮਾਨ ਸਰਕਾਰ,ਕੇਂਦਰ ਨੇ ਰੋਕੇ 650 ਕਰੋੜ ਦੇ ਫੰਡ- ਬਾਜਵਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend