Skip to main content

Gee 98News

ਬੇਤੁਕੇ ਹੁਕਮ : ਸਕੂਲੀ ਵਿਦਿਆਰਥੀ ਘਰਾਂ ‘ਚ ਜਾ ਕੇ ਲੱਭਣਗੇ ਡੇਂਗੂ ਮੱਛਰ

ਚੰਡੀਗੜ੍ਹ,7 ਦਸੰਬਰ- ਪੰਜਾਬ ਸਿੱਖਿਆ ਵਿਭਾਗ ਅਕਸਰ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜਾਰੀ ਕੀਤੇ ਹੁਕਮਾਂ ਕਾਰਨ ਚਰਚਾ ਵਿੱਚ ਰਹਿੰਦਾ ਹੈ। ਅਜਿਹੇ ਹੀ ਤਾਜ਼ਾ ਹੁਕਮ ਸਿਖਿਆ ਵਿਭਾਗ ਨੇ ਜਾਰੀ ਕੀਤੇ ਹਨ, ਹੈਰਾਨੀ ਇਸ ਗੱਲ ਦੀ ਹੈ ਕਿ ਇਹ ਹੁਕਮ ਸਿੱਖਿਆ ਨਾਲ ਸੰਬੰਧਿਤ ਨਹੀਂ ਸਗੋਂ ਸਿਹਤ ਖੇਤਰ ਨਾਲ ਸੰਬੰਧਿਤ ਹਨ। ਜਿਸ ਦੇ ਮੁਤਾਬਿਕ 8ਵੀਂ ਤੋਂ 12ਵੀਂ ਜਮਾਤ ਦੇ ਬੱਚੇ ਹਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਬੱਚੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਘਰ-ਘਰ ਜਾ ਕੇ ਇਹ ਦੇਖਣ ਲਈ ਕਰਨਗੇ ਕਿ ਕਿਤੇ ਖੜ੍ਹੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਤਾਂ ਨਹੀਂ ਬਣ ਰਿਹਾ। ਇਸ ਦੌਰਾਨ ਬੱਚਿਆਂ ਦੇ ਨਾਲ ਸਕੂਲ ਦੇ ਅਧਿਆਪਕ ਵੀ ਮੌਜੂਦ ਰਹਿਣਗੇ, ਭਾਵ ਕਿ ਪਿੱਛੇ ਸਕੂਲ ਵਿੱਚ ਛੇਵੀਂ ਤੋਂ ਸੱਤਵੀਂ ਤੱਕ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ। ਸਿੱਖਿਆ ਵਿਭਾਗ ਅਨੁਸਾਰ ਲੋਕਾਂ ਨੂੰ ਡੇਂਗੂ ਦੀ ਜਾਂਚ, ਇਸ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕਰਨ ਲਈ ਬੱਚਿਆਂ ਵੱਲੋਂ ਪੈਂਫਲੇਟ ਵੀ ਵੰਡੇ ਜਾਣਗੇ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਕਾਰਣ ਸਾਰੇ ਲੋਕ ਹੈਰਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਸਕੂਲਾਂ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ ਨਾ ਕਿ ਇਸ ਤਰ੍ਹਾਂ ਲੋਕਾਂ ਦੇ ਘਰ-ਘਰ ਪੁੱਜ ਕੇ ਮੈਡੀਕਲ ਸਟਾਫ਼ ਦਾ ਕੰਮ ਕਰਨ, ਅਧਿਆਪਕ ਵਰਗ ਵੀ ਵਿਭਾਗ ਦੇ ਇਹਨਾਂ ਬੇਤੁਕੇ ਹੁਕਮਾਂ ਦੀ ਤਕਲੀਫ਼ ਤਾਂ ਮੰਨ ਰਿਹਾ ਹੈ ਪਰੰਤੂ ਅਧਿਆਪਕ ਜਥੇਬੰਦੀਆਂ ਚੁੱਪ ਹਨ।

error: Content is protected !!