Skip to main content

Gee 98News

ਚੰਡੀਗੜ੍ਹ 43 ਸੈਕਟਰ ਦੇ ਇੱਕ ਹੋਟਲ ‘ਚ ਮਹਿਲਾ ਨਾਲ ਗੈਂਗਰੇਪ, ਦੋ ਦੋਸ਼ੀ ਗ੍ਰਿਫ਼ਤਾਰ

ਚੰਡੀਗੜ੍ਹ,26 ਮਾਰਚ, Gee98 news service
-ਸਿਟੀ ਬਿਊਟੀਫੁਲ ਦੀ ਬਿਊਟੀ ਨੂੰ ਦਾਗ਼ ਲਗਾਉਣ ਵਾਲੀ ਇੱਕ ਘਟਨਾ ਤਹਿਤ ਸੈਕਟਰ 43 ਦੇ ਇੱਕ ਹੋਟਲ ‘ਚ ਇੱਕ ਔਰਤ ਨਾਲ ਗੈਂਗਰੇਪ ਵੀ ਖ਼ਬਰ ਹੈ। ‌ ਪੁਲਿਸ ਨੇ ਪੀੜ੍ਹਤ ਮਹਿਲਾ ਦੀ ਸ਼ਿਕਾਇਤ ‘ਤੇ ਦੋ ਦੋਸ਼ੀਆਂ ਸੁਖਵਿੰਦਰ ਸਿੰਘ ਉਰਫ ਸੁੱਖੀ ਅਤੇ ਆਕਾਸ਼ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਨੇ ਸ਼ਨਿੱਚਰਵਾਰ ਆਈਪੀਐਲ ਮੈਚ ਦੇਖਣ ਲਈ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਜਿੱਥੇ ਉਸ ਦਾ ਦੋਸਤ ਆਕਾਸ਼ ਵੀ ਨਾਲ ਸੀ। ਸੁਖਵਿੰਦਰ ਨੇ ਆਪਣੀ ਮਹਿਲਾ ਦੋਸਤ ਨੂੰ ਹੋਟਲ ਵਿੱਚ ਬੁਲਾਇਆ ਅਤੇ ਉਸ ਨਾਲ ਪਹਿਲਾਂ ਖੁਦ ਅਤੇ ਫਿਰ ਉਸਦੇ ਦੋਸਤ ਆਕਾਸ਼ ਨੇ ਬਲਾਤਕਾਰ ਕੀਤਾ। ਪੀੜ੍ਹਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਜਣੇ ਜਬਰ ਜਨਾਹ ਕਰਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਸੈਕਟਰ 36 ਦੇ ਥਾਣੇ ‘ਚ ਆਈਪੀਸੀ ਦੀ ਧਾਰਾ 376-ਡੀ ਗੈਂਗਰੇਪ ਤਹਿਤ ਕੇਸ ਦਰਜ ਕੀਤਾ, ਦੋਵੇਂ ਦੋਸ਼ੀਆਂ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਵੀ ਕਰ ਲਿਆ ਹੈ।

error: Content is protected !!