Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲੇ ਨਾਲ ਜੁੜੀਆਂ ਗੁਰਪ੍ਰੀਤ ਸਿੰਘ ਹਰੀਨੌ ਕਤਲ ਕਾਂਡ ਦੀਆਂ ਤਾਰਾਂ…ਦੋ ਨੌਜਵਾਨ ਕਾਬੂ

Nirmal Pandori by Nirmal Pandori
11/10/2024
in ਪੰਜਾਬ
Reading Time: 1 min read
A A
0
ਬਰਨਾਲੇ ਨਾਲ ਜੁੜੀਆਂ ਗੁਰਪ੍ਰੀਤ ਸਿੰਘ ਹਰੀਨੌ ਕਤਲ ਕਾਂਡ ਦੀਆਂ ਤਾਰਾਂ…ਦੋ ਨੌਜਵਾਨ ਕਾਬੂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,10 ਨਵੰਬਰ, Gee98 news service
-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਮਾਮਲੇ ਦੀਆਂ ਸਿੱਧੀਆਂ ਤਾਰਾਂ ਬਰਨਾਲਾ ਨਾਲ ਜੁੜ ਚੁੱਕੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਮਾਮਲੇ ਨਾਲ ਸੰਬੰਧਿਤ ਬਰਨਾਲਾ ਦੇ ਦੋ ਨੌਜਵਾਨਾਂ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਇਹ ਵੀ ਹੈ ਕਿ ਇਹੀ ਉਹ ਦੋਵੇਂ ਸ਼ੂਟਰ ਹਨ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਸਿੱਧੀਆਂ ਗੋਲੀਆਂ ਮਾਰੀਆਂ। ਬਰਨਾਲਾ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਸਿੱਧੀ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਹੇ ਹਨ ਪ੍ਰੰਤੂ ਇਹ ਸਾਹਮਣੇ ਆ ਰਿਹਾ ਹੈ ਕਿ ਅਨਮੋਲਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਨਾਮ ਦੇ ਦੋ ਨੌਜਵਾਨਾਂ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਬਰਨਾਲਾ ਦੇ ਰਹਿਣ ਵਾਲੇ ਹਨ। ਜਿਕਰਯੋਗ ਹੈ ਕਿ ਇਸ ਕਤਲ ਕਾਂਡ ਦੇ ਨਾਲ ਸੰਬੰਧਿਤ ਪੁਲਿਸ ਪਹਿਲਾਂ ਹੀ ਬਿਲਾਲ ਅਹਿਮਦ, ਅਰਸ਼ਦੀਪ ਝੰਡੂ ਅਤੇ ਗੁਰ ਅਮਰ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨਾਂ ਉੱਪਰ ਕਤਲ ਤੋਂ ਪਹਿਲਾਂ ਰੇਕੀ ਕਰਨ ਦੇ ਦੋਸ਼ ਹਨ। ਗੁਰਪ੍ਰੀਤ ਸਿੰਘ ਹਰੀਨੌ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਫਾਊਂਡਰ ਅਤੇ ਦੀਪ ਸਿੱਧੂ ਦੇ ਵਿਸਵਾਸ਼ਪਾਤਰ ਮੈਂਬਰਾਂ ਵਿੱਚੋਂ ਵੀ ਸੀ, ਜਿਸ ਦਾ ਕਤਲ 9 ਅਕਤੂਬਰ ਨੂੰ ਹੋਇਆ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀਆਂ ਟੀਮਾਂ ਜਦੋਂ ਕਾਤਲਾਂ ਦੀ ਪੈੜ ਨੱਪ ਰਹੀਆਂ ਸਨ ਤਾਂ ਕਾਤਲਾਂ ਦੀ ਲੋਕੇਸ਼ਨ ਬਰਨਾਲੲ ਤੱਕ ਆ ਕੇ ਰੁਕ ਰਹੀ ਸੀ। ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦਾ ਮਾਮਲਾ ਕੋਈ ਆਮ ਮਾਮਲਾ ਨਹੀਂ ਹੈ ਕਿਉਂਕਿ ਇਸ ਮਾਮਲੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਜੇਲ੍ਹ ਵਿੱਚ ਬੰਦ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਵੀ ਜੋੜਿਆ ਗਿਆ ਹੈ। ਇੱਕ ਪਾਸੇ ਸਿੱਖ ਜਥੇਬੰਦੀਆਂ ਇਸ ਕਤਲ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਦੁਫਾੜ ਦੀ ਸਾਜ਼ਿਸ਼ ਦੱਸ ਰਹੀਆਂ ਹਨ, ਦੂਜੇ ਪਾਸੇ ਏਜੰਸੀਆਂ ਵੱਲੋਂ ਇਸ ਕਤਲ ਕਾਂਡ ਦੀਆਂ ਤਾਰਾਂ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡੱਲੇ ਨਾਲ ਜੋੜੀਆਂ ਜਾ ਰਹੀਆਂ ਹਨ ਜਿਸ ਤੋਂ ਹੋਰ ਵੀ ਡੂੰਘੇ ਸੰਕੇਤ ਮਿਲਦੇ ਹਨ। ਜੇਕਰ ਏਜੰਸੀਆਂ ਦੀ ਪੜਤਾਲ ਮੁਤਾਬਕ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ ਦੀਆਂ ਤਾਰਾਂ ਅਰਸ਼ ਡੱਲੇ ਨਾਲ ਜੁੜਦੀਆਂ ਹਨ ਤਾਂ ਸਵਾਲ ਇਹ ਵੀ ਉੱਠਦੇ ਹਨ ਕਿ ਬਰਨਾਲਾ ਨਾਲ ਸੰਬੰਧਿਤ ਉਕਤ ਦੋਵੇਂ ਸ਼ੂਟਰਾਂ ਤੱਕ ਅਰਸ਼ ਡੱਲੇ ਦੀ ਪਹੁੰਚ ਕਿਵੇਂ ਹੋਈ, ਜੋ ਗੁਰਪ੍ਰੀਤ ਦੇ ਕਤਲ ਕਾਂਡ ਦੀ ਕਹਾਣੀ ਤੋਂ ਵੱਖਰੀ ਪੜ੍ਹਤਾਲ ਦੀ ਮੰਗ ਕਰਦਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਜੇਲ੍ਹ ‘ਚ ਬੈਠੇ ਨੂੰ ਪਿੰਡ ਦੇ ਲੋਕਾਂ ਨੇ ਬਣਾ ਦਿੱਤਾ ਸਰਪੰਚ…ਹੱਥਕੜੀ ਲਗਾ ਕੇ ਚੁੱਕੀ ਸਹੁੰ

Next Post

ਆਬਾਦੀ ਦਰ ਵਧਾਉਣ ਲਈ ਕਿਹੜੇ ਦੇਸ਼ ਵਿੱਚ ਬਣੇਗਾ ਸੈਕਸ ਮੰਤਰਾਲਾ…ਪੜ੍ਹੋ ਖ਼ਬਰ

Nirmal Pandori

Nirmal Pandori

Related Posts

ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
Load More
Next Post
ਆਬਾਦੀ ਦਰ ਵਧਾਉਣ ਲਈ ਕਿਹੜੇ ਦੇਸ਼ ਵਿੱਚ ਬਣੇਗਾ ਸੈਕਸ ਮੰਤਰਾਲਾ…ਪੜ੍ਹੋ ਖ਼ਬਰ

ਆਬਾਦੀ ਦਰ ਵਧਾਉਣ ਲਈ ਕਿਹੜੇ ਦੇਸ਼ ਵਿੱਚ ਬਣੇਗਾ ਸੈਕਸ ਮੰਤਰਾਲਾ…ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend