Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਦੁਨੀਆਂ ਭਰ ‘ਚ ਹੋ ਰਹੀ ਹੈ ਪ੍ਰਸੰਸਾ…ਕੀਤੀ ਮਿਸਾਲ ਪੇਸ਼

Nirmal Pandori by Nirmal Pandori
01/01/2025
in ਪੰਜਾਬ
Reading Time: 1 min read
A A
0
ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਦੁਨੀਆਂ ਭਰ ‘ਚ ਹੋ ਰਹੀ ਹੈ ਪ੍ਰਸੰਸਾ…ਕੀਤੀ ਮਿਸਾਲ ਪੇਸ਼
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 1 ਜਨਵਰੀ, Gee98 news service

-ਭਾਵੇਂ ਕਿ ਲਾਲਚ ਦਾ ਚਾਰੇ ਪਾਸੇ ਬੋਲਬਾਲਾ ਹੈ ਫਿਰ ਵੀ ਇਮਾਨਦਾਰੀ ਦੀ ਇੱਕ ਮਿਸਾਲ ਲਾਲਚ ਦੀਆਂ ਭਾਵਨਾਵਾਂ ਨੂੰ ਦੱਬ ਲੈਂਦੀ ਹੈ ਅਤੇ ਲੋਕਾਂ ਨੂੰ ਇਮਾਨਦਾਰੀ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਇਮਾਨਦਾਰੀ ਦੀ ਅਜਿਹੀ ਇਕ ਮਿਸਾਲ ਕੈਨੇਡਾ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਨੇ ਪੇਸ਼ ਕੀਤੀ ਹੈ ਜਿਸ ਦੀ ਦੁਨੀਆਂ ਭਰ ਵਿੱਚ ਪ੍ਰਸ਼ੰਸਾ ਹੋ ਰਹੀ ਹੈ। ‌ ਕਰੀਬ 34 ਕੁ ਸਾਲ ਦੀ ਉਮਰ ਦਾ ਪੰਜਾਬੀ ਟਰੱਕ ਡਰਾਈਵਰ ਦਲਜੀਤ ਸਿੰਘ ਸੋਹੀ ਕੈਲਗਰੀ ‘ਚ ਰਹਿੰਦਾ ਹੈ ਅਤੇ ਇੱਕ ਐਬਟਸਫੋਰਡ-ਅਧਾਰਤ ਟਰੱਕਿੰਗ ਕੰਪਨੀ- “ਟ੍ਰਿਪਲ ਏਟ ਟ੍ਰਾਂਸਪੋਰਟ” ਲਈ ਟਰੱਕ ਚਲਾਉਂਦਾ ਹੈ। ਇਹ ਕੰਪਨੀ ਪੱਛਮੀ ਕੈਨੇਡਾ ਵਿੱਚ ਲੰਬੀ ਦੂਰੀ ਦੇ ਰੂਟਾਂ ‘ਚ ਮਸ਼ਹੂਰ ਹੈ। ਦਲਜੀਤ ਸਿੰਘ ਸੋਹੀ ਦੀ ਇਮਾਨਦਾਰੀ ਦੀ ਕਹਾਣੀ ਅਨੁਸਾਰ ਕੈਲਗਰੀ ਤੋਂ ਐਬਟਸਫੋਰਡ ਦੀ ਯਾਤਰਾ ਦੌਰਾਨ ਦਲਜੀਤ ਸੋਹੀ ਨੇ ਬੀਸੀ ਦੇ ਕੂਟੇਨੇ ਖੇਤਰ ਦੇ ਇੱਕ ਕਸਬੇ ਗੋਲਡਨ ‘ਚ ਇੱਕ ਸੰਖੇਪ ਕੌਫੀ ਸਟਾਪ ਕੀਤਾ, ਜਦੋਂ ਉਹ ਆਪਣੇ ਟਰੱਕ ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਪਾਰਕਿੰਗ ‘ਚ ਇੱਕ ਔਰਤ ਦਾ ਪਰਸ ਡਿੱਗ ਗਿਆ ਹੈ, ਜਿਸ ਦਾ ਉਸ ਔਰਤ ਨੂੰ ਪਤਾ ਨਹੀਂ ਲੱਗਿਆ। ਇਹ ਦੇਖਦੇ ਹੀ ਦਲਜੀਤ ਸੋਹੀ ਤੁਰੰਤ ਮਦਦ ਲਈ ਅੱਗੇ ਆਇਆ।‌ਸੋਹੀ ਨੇ ਤੁਰੰਤ ਉਸ ਔਰਤ ਦਾ ਪਰਸ ਚੁੱਕਿਆ ਤਾਂ ਦੇਖਿਆ ਕਿ ਪਰਸ ‘ਚ ਪੈਸੇ, ਆਈਡੀ, ਦਸਤਾਵੇਜ਼ ਅਤੇ ਇੱਕ ਸੋਨੇ ਦੀ ਚੇਨ ਸੀ ਪਰ ਉਹ ਔਰਤ ਤੁਰੰਤ ਉਥੋਂ ਰਵਾਨਾ ਹੋ ਚੁੱਕੀ ਸੀ। ਦਲਜੀਤ ਸੋਹੀ ਨੇ ਪਰਸ ਵਾਪਸ ਕਰਨ ਲਈ ਉਸ ਔਰਤ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ‌ ਦੱਸ‌ ਦੇਈਏ ਕਿ ਸੋਹੀ ਨੇ ਉਸ ਔਰਤ ਦਾ ਤਿੰਨ ਘੰਟੇ ਤੱਕ ਪਿੱਛਾ ਕੀਤਾ। ਉਹ ਔਰਤ ਆਪਣੇ ਪਰਿਵਾਰ ਨੂੰ ਮਿਲਣ ਲਈ ਸੈਲਮਨ ਆਰਮ ਜਾ ਰਹੀ ਸੀ। ਔਰਤ ਨੇ ਦੇਖ ਲਿਆ ਸੀ ਕਿ ਇੱਕ ਟਰੱਕ ਉਸ ਦਾ ਪਿੱਛਾ ਕਰ ਰਿਹਾ ਹੈ ਪਰ ਉਹ ਸਥਿਤੀ ਤੋਂ ਅਣਜਾਣ ਸੀ ਅਤੇ ਇੱਕ ਟਰੱਕ ਨੂੰ ਉਸਦੇ ਮਗਰ ਆਉਂਦਿਆਂ ਦੇਖ ਕੇ ਉਹ ਚਿੰਤਤ ਹੋ ਗਈ ਸੀ। ਸੋਹੀ ਨੇ ਉਸ ਔਰਤ ਨੂੰ ਕਈ ਹਿੰਟ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਔਰਤ ਸਮਝ ਨਹੀਂ ਪਾਈ। ਆਖਰਕਾਰ ਜਦੋਂ ਉਹ ਔਰਤ ਸਿਕਾਮੌਸ ਦੇ ਇੱਕ ਗੈਸ ਸਟੇਸ਼ਨ ‘ਤੇ ਰੁਕੀ, ਸੋਹੀ ਨੇ ਉਸ ਕੋਲ ਪਹੁੰਚ ਕੇ ਪਰਸ ਵਾਪਸ ਕਰ ਦਿੱਤਾ। ਸ਼ੁਕਰਗੁਜ਼ਾਰ ਹੋ ਕੇ ਔਰਤ ਨੇ ਉਸਨੂੰ $500 ਨਕਦ ਇਨਾਮ ਦੀ ਪੇਸ਼ਕਸ਼ ਕੀਤੀ, ਪਰ ਸੋਹੀ ਨੇ ਇਨਕਾਰ ਕਰ ਦਿੱਤਾ। ਸੋਹੀ ਨੇ ਉਸ ਔਰਤ ਨੂੰ ਆਪਣਾ ਨਾਮ ਵੀ ਨਹੀਂ ਦੱਸਿਆ ਪਰ ਔਰਤ ਨੇ ਟਰੱਕ ‘ਤੇ ਟ੍ਰੇਲਰ ਨੰਬਰ ਦੀ ਵਰਤੋਂ ਕਰਕੇ ਉਸਨੂੰ ਟਰੈਕ ਕੀਤਾ ਅਤੇ ਟ੍ਰਿਪਲ ਏਟ ਟ੍ਰਾਂਸਪੋਰਟ ‘ਤੇ ਪਹੁੰਚ ਗਈ। ਉਸ ਔਰਤ ਨੇ ਸੋਹੀ ਨੂੰ ਧੰਨਵਾਦ ਪ੍ਰਗਟ ਕਰਨ ਲਈ ਇੱਕ ਆਈਫੋਨ ਅਤੇ ਇੱਕ ਨੋਟ ਭੇਜਿਆ। ਟ੍ਰਿਪਲ ਏਟ ਟਰਾਂਸਪੋਰਟ ਦੇ ਸੁਰੱਖਿਆ ਅਤੇ ਪਾਲਣਾ ਸੁਪਰਵਾਈਜ਼ਰ ਪਲਵਿੰਦਰ ਸਿੰਘ ਨੇ ਕਿਹਾ ਕਿ ਦਲਜੀਤ ਸੋਹੀ ਨੇ ਜੋ ਕੀਤਾ ਉਸ ਤੋਂ ਹਰ ਕੋਈ ਬਹੁਤ ਖੁਸ਼ ਸੀ। ਸੋਹੀ, ਜੋ ਕਿ 2021 ਤੋਂ ਕੰਪਨੀ ਦੇ ਨਾਲ ਹੈ, ਨੇ ਕੰਮ ‘ਤੇ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਕੀ ਹੋਇਆ ਹੈ, ਇੱਥੋਂ ਤੱਕ ਕਿ ਉਸਦੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਟ੍ਰਿਪਲ ਏਟ ਟ੍ਰਾਂਸਪੋਰਟ ਦੇ ਐੱਚਆਰ ਮੈਨੇਜਰ ਹਰਪ੍ਰੀਤ ਸੱਭਰਵਾਲ ਨੇ ਸੋਹੀ ਦੀ ਨਿਮਰਤਾ ਦੀ ਸ਼ਲਾਘਾ ਕੀਤੀ। ਕੰਪਨੀ ਨੇ ਬਾਅਦ ‘ਚ ਸੋਹੀ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਨ ਲਈ ਆਪਣੇ ਐਬਟਸਫੋਰਡ ਦਫਤਰ ‘ਚ ਇੱਕ ਹੈਰਾਨੀਜਨਕ ਸਮਾਗਮ ਦਾ ਆਯੋਜਨ ਕੀਤਾ। ਦੱਸ ਦੇਈਏ ਕਿ ਹੁਣ ਦਲਜੀਤ ਸੋਹੀ ਨੂੰ ਟਰੱਕਲੋਡ ਕੈਰੀਅਰਜ਼ ਐਸੋਸੀਏਸ਼ਨ ਦੇ “ਹਾਈਵੇ ਐਂਜਲ ਐਵਾਰਡ” ਲਈ ਨਾਮਜ਼ਦ ਕੀਤਾ ਗਿਆ ਹੈ।‌‌ ਇੱਕ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਇਹ ਕਹਾਣੀ ਕੈਨੇਡਾ ਤੋਂ ਸਾਰੀ ਦੁਨੀਆਂ ਵਿੱਚ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਇਸਦੀ ਪ੍ਰਸੰਸਾ ਕਰ ਰਿਹਾ ਹੈ। ਆਓ ! ਨਵੇਂ ਵਰ੍ਹੇ ਦੀ ਪਹਿਲੀ ਸਵੇਰ ਆਪਾਂ ਵੀ ਇਮਾਨਦਾਰੀ ਦੇ ਰਸਤੇ ‘ਤੇ ਚੱਲਣ ਦਾ ਪ੍ਰਣ ਕਰੀਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
Load More
Previous Post

DSP ਵਿਕਰਮ ਬਰਾੜ ਤੇ ਗੈਂਗਸਟਰ ਗੋਲਡੀ ਬਰਾੜ “ਡਿਜ਼ਟਲੀ” ਆਹਮੋ ਸਾਹਮਣੇ…ਵਾਇਰਲ ਆਡੀਓ ਚਰਚਾ ਦਾ ਵਿਸ਼ਾ…!

Next Post

ਸਰਕਾਰ ਦੀ ਪੁਲਸੀਆਂ ਨਾਲ ਧੱਕੇਸ਼ਾਹੀ…ਪਹਿਲਾਂ ਤਰੱਕੀ ਨੂੰ ਤੇ ਹੁਣ ਦੋ ਮਹੀਨੇ ਤੋਂ ਤਾਈਨਾਤੀ ਨੂੰ ਤਰਸੇ 32 SP

Nirmal Pandori

Nirmal Pandori

Related Posts

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
Load More
Next Post
ਸਰਕਾਰ ਦੀ ਪੁਲਸੀਆਂ ਨਾਲ ਧੱਕੇਸ਼ਾਹੀ…ਪਹਿਲਾਂ ਤਰੱਕੀ ਨੂੰ ਤੇ ਹੁਣ ਦੋ ਮਹੀਨੇ ਤੋਂ ਤਾਈਨਾਤੀ ਨੂੰ ਤਰਸੇ 32 SP

ਸਰਕਾਰ ਦੀ ਪੁਲਸੀਆਂ ਨਾਲ ਧੱਕੇਸ਼ਾਹੀ…ਪਹਿਲਾਂ ਤਰੱਕੀ ਨੂੰ ਤੇ ਹੁਣ ਦੋ ਮਹੀਨੇ ਤੋਂ ਤਾਈਨਾਤੀ ਨੂੰ ਤਰਸੇ 32 SP

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend