Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

DSP ਵਿਕਰਮ ਬਰਾੜ ਤੇ ਗੈਂਗਸਟਰ ਗੋਲਡੀ ਬਰਾੜ “ਡਿਜ਼ਟਲੀ” ਆਹਮੋ ਸਾਹਮਣੇ…ਵਾਇਰਲ ਆਡੀਓ ਚਰਚਾ ਦਾ ਵਿਸ਼ਾ…!

Nirmal Pandori by Nirmal Pandori
12/31/2024
in ਪੰਜਾਬ
Reading Time: 1 min read
A A
0
DSP ਵਿਕਰਮ ਬਰਾੜ ਤੇ ਗੈਂਗਸਟਰ ਗੋਲਡੀ ਬਰਾੜ “ਡਿਜ਼ਟਲੀ” ਆਹਮੋ ਸਾਹਮਣੇ…ਵਾਇਰਲ ਆਡੀਓ ਚਰਚਾ ਦਾ ਵਿਸ਼ਾ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,31 ਦਸੰਬਰ, Gee98 News service

-ਪੰਜਾਬ ਪੁਲਿਸ ਦੇ ਇੱਕ ਧਾਕੜ ਅਫ਼ਸਰ ਅਤੇ ਇੱਕ A ਸ਼੍ਰੇਣੀ ਦੇ ਗੈਂਗਸਟਰ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਿਸ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਅਤੇ ਗੈਂਗਸਟਰ ਗੋਲਡੀ ਬਰਾੜ ਦੀ ਇਹ ਆਡੀਓ ਕਰੀਬ 10 ਮਿੰਟਾਂ ਦੀ ਹੈ ਜਿਸ ਵਿੱਚ ਡੀਐਸਪੀ ਬਰਾੜ ਅਤੇ ਗੈਂਗਸਟਰ ਗੋਲਡੀ ਬਰਾੜ ਆਪਸ ਵਿੱਚ ਕਾਫੀ ਬਹਿਸਬਾਜੀ ਕਰ ਰਹੇ ਹਨ। ਆਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਗੋਲਡੀ ਬਰਾੜ ਕਿਸੇ ਭੂਪੀ ਰਾਣਾ ਤੇ ਅਜੇ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਡੀਐਸਪੀ ਬਰਾੜ ਨੂੰ ਕਹਿ ਰਿਹਾ ਹੈ ਕਿ “ਤੁਸੀਂ ਉਸ ਨੂੰ ਆਪਣਾ ਮੁਖਬਰ ਬਣਾਇਆ ਹੋਇਆ ਸੀ, ਤੁਸੀਂ ਜਿੰਨੇ ਸਾਡੇ ਬੰਦਿਆਂ ਨੂੰ ਮੁਖਬਰ ਬਣਾਓਗੇ ਅਸੀਂ ਸਾਰਿਆਂ ਨੂੰ ਮਾਰਾਂਗੇ”। ਦੂਜੇ ਪਾਸੇ ਡੀਐਸਪੀ ਬਰਾੜ ਵੱਲੋਂ ਗੋਲਡੀ ਬਰਾੜ ਨੂੰ ਕਿਹਾ ਜਾ ਰਿਹਾ ਕਿ “ਪੰਜਾਬ ਪੁਲਿਸ ਨੂੰ ਕਿਸੇ ਮੁਖ਼ਬਰ ਦੀ ਲੋੜ ਨਹੀਂ, ਪੰਜਾਬ ਪੁਲਿਸ ਆਪਣੇ ਆਪ ਵਿੱਚ ਹੀ ਵਧੇਰੀ ਸਮਰੱਥ ਹੈ। ਡੀਐਸਪੀ ਬਰਾੜ ਆਡੀਓ ਵਿੱਚ ਕਹਿ ਰਿਹਾ ਹੈ ਕਿ “ਜਿਹੜਾ ਕਾਨੂੰਨ ਵਿਰੋਧੀ ਕੰਮ ਕਰੇਗਾ ਉਹਦੇ ਨਾਲ ਪੰਜਾਬ ਪੁਲਿਸ ਸਖਤੀ ਨਾਲ ਨਜਿਠੇਗੀ,,, ਮਾੜੇ ਕੰਮ ਕਰਨ ਵਾਲੇ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ”। ਗੈਂਗਸਟਰਾਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਇੱਕ ਅਫ਼ਸਰ ਦੀ ਇਹ ਆਡੀਓ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਹ ਆਡੀਓ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ। ਆਡੀਓ ਵਿੱਚ ਗੋਲਡੀ ਬਰਾੜ ਦਾ ਡੀਐਸਪੀ ਬਰਾੜ ਨੂੰ ਇਹ ਕਹਿਣਾ ਕਿ “ਤੁਸੀਂ ਸਾਡੇ ਬੰਦਿਆਂ ਨੂੰ ਮੁਖ਼ਬਰ ਬਣਾਇਆ ਹੋਇਆ ਹੈ ਸਪੱਸ਼ਟ ਕਰਦਾ ਹੈ ਕਿ ਵੱਡੇ ਗੈਂਗਸਟਰਾਂ ਤੱਕ ਪਹੁੰਚਣ ਲਈ ਪੁਲਿਸ ਅਧਿਕਾਰੀ ਛੋਟੇ ਗੈਂਗਸਟਰਾਂ ਨੂੰ ਵਰਤ ਰਹੇ ਹਨ, ਯਕੀਨਨ ਇਸ ਪ੍ਰਕਿਰਿਆ ਦੌਰਾਨ ਪੁਲਿਸ ਅਧਿਕਾਰੀਆਂ ਦਾ ਗਿਰੋਹ ਦੇ ਮੈਂਬਰਾਂ ਨਾਲ ਸੰਪਰਕ ਬਣਿਆ ਰਹਿੰਦਾ ਹੋਵੇਗਾ ਜਿਸ ਦੀ ਭਿਣਕ ਜਦੋਂ ਗਿਰੋਹ ਦੇ ਮੁਖੀ ਨੂੰ ਲੱਗਦੀ ਹੈ ਤਾਂ ਉਹਨਾਂ ਨੂੰ ਪੁਲਿਸ ਦੇ ਮੁਖਬਰ ਦਾ ਖਿਤਾਬ ਦੇ ਕੇ ਮਾਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜਿਸ਼ਕਾਰ ਹੈ ਜੋ ਉਸ ਵੇਲੇ ਕੈਨੇਡਾ ਵਿੱਚ ਸੀ ਅਤੇ ਅੱਜਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ। ਡੀਐਸਪੀ ਵਿਕਰਮਜੀਤ ਸਿੰਘ ਬਰਾੜ ਗੈਂਗਸਟਰਾਂ ਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਨ ਵਿੱਚ ਮੋਹਰੀ ਨਾਮ ਹੈ ਤੇ ਹੁਣ ਤੱਕ ਉਸ ਵੱਲੋਂ ਕਈ ਖਤਰਨਾਕ ਗੈਂਗਸਟਰਾਂ ਦਾ ਐਨਕਾਉਂਟਰ ਕੀਤਾ ਜਾ ਚੁੱਕਿਆ ਹੈ‌ ਅਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਡੀਐਸਪੀ ਬਰਾੜ ਅਤੇ ਗੋਲਡੀ ਬਰਾੜ ਦੀ ਇਸ ਆਡੀਓ ਨੂੰ ਵਾਰ-ਵਾਰ ਸੁਣਨ ਤੋਂ ਬਾਅਦ ਅਜਿਹਾ ਵੀ ਲੱਗਦਾ ਹੈ ਜਿਵੇਂ ਪਹਿਲਾਂ ਵੀ ‌ਡੀਐਸਪੀ ਬਰਾੜ ਅਤੇ ਗੋਲਡੀ ਬਰਾੜ ਦੀ ਫੋਨ ‘ਤੇ ਗੱਲਬਾਤ ਹੋਈ ਹੋਵੇ। ਬਹਰਹਾਲ ! ਇਹ ਆਡੀਓ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਾਵੇਂ ਕਿ ਪੰਜਾਬ ਪੁਲਿਸ ਨੇ ਆਪਣੇ ਪੱਧਰ ‘ਤੇ ਇਸ ਆਡੀਓ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ

Next Post

ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਦੁਨੀਆਂ ਭਰ ‘ਚ ਹੋ ਰਹੀ ਹੈ ਪ੍ਰਸੰਸਾ…ਕੀਤੀ ਮਿਸਾਲ ਪੇਸ਼

Nirmal Pandori

Nirmal Pandori

Related Posts

ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
Load More
Next Post
ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਦੁਨੀਆਂ ਭਰ ‘ਚ ਹੋ ਰਹੀ ਹੈ ਪ੍ਰਸੰਸਾ…ਕੀਤੀ ਮਿਸਾਲ ਪੇਸ਼

ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰ ਦੀ ਇਮਾਨਦਾਰੀ ਦੀ ਦੁਨੀਆਂ ਭਰ 'ਚ ਹੋ ਰਹੀ ਹੈ ਪ੍ਰਸੰਸਾ…ਕੀਤੀ ਮਿਸਾਲ ਪੇਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend