Gee 98News

ਟੋਲ ਪਲਾਜ਼ਿਆਂ ‘ਤੇ ਵਾਰ-ਵਾਰ ਟੋਲ ਟੈਕਸ ਦੇਣ ਦਾ ਝੰਜਟ ਹੋਵੇਗਾ ਖ਼ਤਮ…ਪੜ੍ਹੋ ਖ਼ਬਰ

‌-ਕੇਂਦਰ ਸਰਕਾਰ ਦੀ ਨਵੀਂ ਤਜਵੀਜ਼ ਅਨੁਸਾਰ ਹੁਣ ਲੋਕਾਂ ਨੂੰ ਟੋਲ ਪਲਾਜਿਆਂ ਦੇ ਵਾਰ-ਵਾਰ ਟੋਲ ਟੈਕਸ ਭਰਨ ਤੋਂ ਰਾਹਤ ਮਿਲਣ ਵਾਲੀ ਹੈ। ‌
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ ‘ਤੇ ਨਿੱਜੀ ਵਾਹਨਾਂ ਤੋਂ ਟੋਲ ਵਸੂਲੀ ਦੀ ਬਜਾਏ ਉਨ੍ਹਾਂ ਲਈ ਮਾਸਿਕ ਤੇ ਸਾਲਾਨਾ ਪਾਸ ਸ਼ੁਰੂ ਕਰਨ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਲ ਟੋਲ ਵਸੂਲੀ ਵਿੱਚ ਨਿੱਜੀ ਵਾਹਨਾਂ ਦਾ ਹਿੱਸਾ ਸਿਰਫ 26 ਪ੍ਰਤੀਸ਼ਤ ਹੈ, ਇਸ ਲਈ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਮਾਸਿਕ ਤੇ ਸਾਲਾਨਾ ਪਾਸ ਸ਼ੁਰੂ ਕਰਨ ਨਾਲ ਟੈਕਸ ਵਸੂਲੀ ਵਿੱਚ ਕੋਈ ਫਰਕ ਨਹੀਂ ਪਵੇਗਾ। ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਬਾਹਰ ਟੋਲ ਕੁਲੈਕਸ਼ਨ ਬੂਥ ਬਣਾਏ ਜਾਣਗੇ ਤਾਂ ਜੋ ਪਿੰਡ ਵਾਸੀਆਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਪਵੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਟੋਲ ਮਾਲੀਏ ਦਾ 74 ਪ੍ਰਤੀਸ਼ਤ ਵਪਾਰਕ ਵਾਹਨਾਂ ਤੋਂ ਆਉਂਦਾ ਹੈ। ਇਸ ਲਈ ਅਸੀਂ ਨਿੱਜੀ ਵਾਹਨਾਂ ਲਈ ਮਾਸਿਕ ਜਾਂ ਸਾਲਾਨਾ ਪਾਸ ਸ਼ੁਰੂ ਕਰਨ ‘ਤੇ ਵਿਚਾਰ ਕਰ ਰਹੇ ਹਾਂ। ਇਸ ਨਾਲ ਟੋਲ ਬੈਰੀਅਰ ਉਪਰ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

Gee98 Ads
error: Content is protected !!