ਚੰਡੀਗੜ੍ਹ,21 ਜਨਵਰੀ, Gee98 News service
-ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਨੌਕਰੀ ਕਰ ਰਹੇ ਡਾਕਟਰਾਂ ਦੀਆਂ ਤਨਖਾਹਾਂ ਸਬੰਧੀ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ।
ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਕੰਮ ਕਰਦੇ ਮੈਡੀਕਲ ਅਫਸਰਾਂ ਲਈ ਤਨਖਾਹਾਂ ਵਿਚ ਹਰ 5 ਸਾਲ ਮਗਰੋਂ ਯਕੀਨੀ ਵਾਧੇ ਦੀ ਸਕੀਮ ਮਾਡੀਫਾਈਡ ਐਸ਼ਿਓਰਡ ਕੈਰੀਅਰ ਪ੍ਰੋਗੈਸ਼ਰਨ ਸਕੀਮ (ਐਮ ਏ ਸੀ ਪੀ) ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਸਕੀਮ 17.07.2020 ਤੋਂ ਪਹਿਲਾਂ ਭਰਤੀ ਹੋਏ ਡਾਕਟਰਾਂ ਲਈ ਲਾਗੂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਲਏ ਇਸ ਫੈਸਲੇ ਮੁਤਾਬਕ ਡਾਕਟਰਾਂ ਨੂੰ ਭਰਤੀ ਵੇਲੇ 56100 ਰੁਪਏ ਤਨਖਾਹ ਮਿਲੇਗੀ, 5 ਸਾਲ ਬਾਅਦ ਇਹ 67400 ਹੋ ਜਾਵੇਗੀ, ਇਸ ਉਪਰੰਤ 10 ਸਾਲ ਦੀ ਸੇਵਾ ਮੁਕੰਮਲ ਹੋਣ ‘ਤੇ 83600 ਰੁਪਏ ਤਨਖਾਹ ਹੋਵੇਗੀ ਤੇ 15 ਸਾਲ ਦੀ ਸੇਵਾ ਪੂਰੀ ਹੋਣ ‘ਤੇ 1 ਲੱਖ 22 ਹਜ਼ਾਰ 800 ਰੁਪਏ ਤਨਖਾਹ ਹੋਵੇਗੀ।







