Gee 98News

ਵਾਹ ! ਵਾਅਦਾ ਜੋ ਵਫ਼ਾ ਹੋ ਗਿਆ…ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਹਵੇਲੀ ਲਈ 20 ਲੱਖ ਦੀ ਗ੍ਰਾਂਟ ਜਾਰੀ

-ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਨਾਲ ਸੰਬੰਧਿਤ ਪਰਜਾ ਮੰਡਲ ਲਹਿਰ ਦੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਵਿਰਾਸਤ ਸਬੰਧੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਗ੍ਰਾਮ ਪੰਚਾਇਤ ਦੀ ਬੇਨਤੀ ‘ਤੇ ਸਰਦਾਰ ਸੇਵਾ ਸਿੰਘ ਦੀ ਵਿਰਾਸਤ ਦੀ ਸਾਂਭ ਸੰਭਾਲ ਸਬੰਧੀ ਮੁੱਢਲਾ ਕਦਮ ਪੁੱਟ ਲਿਆ ਹੈ, ਜਿਸ ਤੋਂ ਬਾਅਦ ਆਸ ਜਾਗੀ ਹੈ ਕਿ ਸਰਦਾਰ ਸੇਵਾ ਸਿੰਘ ਦੀ ਇਹ ਵਿਰਾਸਤ ਜਿਹੜੀ ਕਈ ਵਰ੍ਹਿਆਂ ਤੋਂ ਆਪਣੀ ਮਾੜੀ ਹਾਲਤ ‘ਤੇ ਮਜ਼ਬੂਰੀ ਦੇ ਹੰਝੂ ਰੋ ਰਹੀ ਸੀ ਹੁਣ ਲੋਕਾ ਸਾਹਮਣੇ ਨਵੇਂ ਰੂਪ ਵਿੱਚ ਸਾਹਮਣੇ ਆਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਸਰਦਾਰ ਜੀ ਦੀ ਯਾਦਗਰ ਲਈ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਵਿੱਤ ਮੰਤਰੀ ਵੱਲੋਂ ਇਹ ਗਰਾਂਟ ਸਰਪੰਚ ਗ੍ਰਾਮ ਪੰਚਾਇਤ ਪਿੰਡ ਠੀਕਰੀਵਾਲ ਦੇ ਨਾਮ ‘ਤੇ ਜਾਰੀ ਕੀਤੀ ਗਈ ਹੈ।‌ ਦੱਸ ਦੇਈਏ ਕਿ 19 ਜਨਵਰੀ ਨੂੰ ਸਰਦਾਰ ਜੀ ਦੀ ਬਰਸੀ ਸਮਾਗਮਾਂ ਦੇ ਮੌਕੇ ਵਿੱਤ ਮੰਤਰੀ ਨੇ ਉਹਨਾਂ ਦੀ ਵਿਰਾਸਤ ਲਈ 20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਅਤੇ 20 ਜਨਵਰੀ ਨੂੰ ਵਿੱਤ ਮੰਤਰੀ ਨੇ ਇਹ ਗਰਾਂਟ ਜਾਰੀ ਵੀ ਕਰ ਦਿੱਤੀ ਹੈ। ‌

ਸਰਪੰਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਦਾਰ ਜੀ ਦੀ ਵਿਰਾਸਤ ਦੀ ਸੰਭਾਲ ਸਬੰਧੀ ਵਿੱਤ ਮੰਤਰੀ ਵੱਲੋਂ ਜਾਰੀ ਕੀਤੀ 20 ਲੱਖ ਦੀ ਗ੍ਰਾਂਟ ਲਈ ਧੰਨਵਾਦ ਕੀਤਾ ਹੈ। ‌ਜਿਕਰਯੋਗ ਹੈ ਕਿ ਅਦਾਰਾ Gee98 News ਚੈਨਲ ਵੱਲੋਂ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਵਿਰਾਸਤੀ ਹਵੇਲੀ ਦੀ ਦੁਰਦਸ਼ਾ ਸਬੰਧੀ ਇੱਕ ਵੀਡੀਓ 19 ਜਨਵਰੀ ਨੂੰ ਆਪਣੇ ਚੈਨਲ ‘ਤੇ ਪ੍ਰਸਾਰਿਤ ਕੀਤੀ ਗਈ ਸੀ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਵਿਰਾਸਤ ਦੀ ਦੁਰਦਸ਼ਾ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਲੋਕਾਂ ਨੇ ਗੰਭੀਰ ਟਿੱਪਣੀਆਂ ਕੀਤੀਆਂ ਸਨ ਪ੍ਰੰਤੂ ਹੁਣ ਸਰਕਾਰ ਵੱਲੋਂ ਇਹ ਪਹਿਲਾ ਕਦਮ ਪੁੱਟੇ ਜਾਣ ਤੋਂ ਬਾਅਦ ਸਰਦਾਰ ਜੀ ਦੀ ਵਿਰਾਸਤ ਦੀ ਸਾਂਭ ਸੰਭਾਲ ਸਬੰਧੀ ਆਸ ਦੀ ਕਿਰਨ ਜਾਗੀ ਹੈ। ‌
ਫੋਟੋ ਕੈਪਸ਼ਨ- ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲਾ ਦੀ ਤਸਵੀਰ,ਹਵੇਲੀ ਦੀ ਦੁਰਦਸ਼ਾ ਨੂੰ ਦਰਸਾਉਂਦੀ ਤਸਵੀਰ ਅਤੇ ਵਿੱਤ ਮੰਤਰੀ ਵੱਲੋਂ ਗ੍ਰਾਂਟ ਸਬੰਧੀ ਜਾਰੀ ਪੱਤਰ।

Gee98 Ads
error: Content is protected !!