Gee 98News

ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਤਹਿਤ ਲਗਾਇਆ ਵਿਸ਼ੇਸ਼ ਕੈਂਪ

-ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਸਥਾਨਕ ਐਸ ਡੀ ਕਾਲਜ ਨੇੜੇ ਸੀਨੀਅਰ ਭਾਜਪਾ ਆਗੂ ਰਜਿੰਦਰ ਉੱਪਲ ਦੀ ਅਗਵਾਈ ਹੇਠ ਮੈਂਬਰਸ਼ਿਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਜਿੰਦਰ ਉੱਪਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਰੀਬ 1000 ਵਰਕਰਾਂ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਲਗਾਤਾਰ ਤਿੰਨ ਵਾਰੀ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣਾ ਕੇ ਭਾਜਪਾ ‘ਚ ਭਰੋਸਾ ਪ੍ਰਗਟ ਕੀਤਾ ਕਿਉਂਕਿ ਭਾਜਪਾ ਨੇ ਭਾਰਤ ਨੂੰ ਵਿਸ਼ਵ ਦੇ ਮੋਹਰੀ ਮੁਲਕਾਂ ਦੀ ਕਤਾਰ ਵਿੱਚ ਖੜੇ ਕੀਤਾ ਹੈ। ਉਹਨਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਜੋਰਾਂ ‘ਤੇ ਹੈ ਅਤੇ ਜ਼ਿਲ੍ਹੇ ‘ਚ ਪਾਰਟੀ ਵੱਲੋਂ ਆਪਣਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਪ੍ਰੀਤਮ ਜਿੰਦਲ, ਸੋਮਨਾਥ ਸਹੌਰੀਆ, ਸ਼ਿਵ ਚੰਦ ਸਿੰਗਲਾ, ਜੀਵਨ ਧੌਲਾ, ਗੁਰਜਿੰਦਰ ਸਿੰਘ ਸਿੱਧੂ, ਯੁਵਾ ਆਗੂ ਰੋਹਿਤ ਮਿੱਤਲ, ਸਤੀਸ਼ ਕੁਮਾਰ ਮੋਚਾ ਪ੍ਰਵੀਨ ਬਾਂਸਲ, ਭੀਮ ਗੁਪਤਾ, ਦਲੀਪ ਗੋਚਰ, ਯੋਗੇਸ਼ ਗੋਇਲ, ਸਾਬਕਾ ਐਮਸੀ ਰਾਜੂ ਚੌਧਰੀ ਸੰਦੀਪ ਜੇਠੀ, ਪੁਨੀਤ ਕੌਂਸਲ ਆਦਿ ਵੀ ਹਾਜ਼ਰ ਸਨ। ‌

error: Content is protected !!