Gee 98News

ਵੱਡੀ ਕਾਰਵਾਈ…ਨਸ਼ਾ ਵੇਚ ਕੇ ਬਣਾਈ 8 ਕਰੋੜ ਦੀ ਜਾਇਦਾਦ ਪੁਲਿਸ ਨੇ ਕੀਤੀ ਜ਼ਬਤ

-ਨਸ਼ਾ ਤਸਕਰਾਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਤਸਕਰ ਦੀ ਨਸ਼ਾ ਵੇਚ ਕੇ ਬਣਾਈ ਕਰੀਬ 8 ਕਰੋੜ ਦੀ ਜਾਇਦਾਦ ਫਰੀਜ਼ ਕਰ ਦਿੱਤੀ ਹੈ। ਇਸ ਸਬੰਧੀ ਇੱਕ ਨੋਟਿਸ ਵੀ ਪੁਲਿਸ ਵੱਲੋਂ ਸਬੰਧਿਤ ਜਗ੍ਹਾ ਉੱਪਰ ਲਗਾ ਦਿੱਤਾ ਗਿਆ ਹੈ। ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਜਿਨਾਂ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਹੋਈ ਹੈ ਉਹਨਾਂ ਸਾਰਿਆਂ ਦੀਆਂ ਜਾਇਦਾਦਾਂ ਫਰੀਜ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸੇ ਲੜੀ ਤਹਿਤ ਪ੍ਰਦੀਪ ਕੁਮਾਰ ਪੁੱਤਰ ਭੋਲਾ ਸਿੰਘ ਵਾਸੀ ਮੰਡੀ ਕਲਾਂ ਖ਼ਿਲਾਫ਼ ਮੁਕੱਦਮਾ ਨੰਬਰ 23 ਥਾਣਾ ਬਾਲਿਆਂਵਾਲੀ ਵਿਖੇ ਦਰਜ ਹੈ ਜਿਸ ਪਾਸੋਂ 3200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਜਿਸ ਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਜਿਸ ਦੇ ਹੁਕਮ ਆਉਣ ਤੋਂ ਬਾਅਦ ਉਸਦੀ 7 ਕੁਨਾਲਾਂ 19 ਮਰਲੇ ਜ਼ਮੀਨ ਨੂੰ ਫਰੀਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ਾ ਵੇਚ ਕੇ ਬਣਾਈ ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ ਕਰਕੇ ਤਸਕਰਾਂ ਦਾ ਆਰਥਿਕ ਲੱਕ ਤੋੜਨ ਦੀ ਮੁਹਿੰਮ ਜਾਰੀ ਰਹੇਗੀ ਤਾਂ ਜੋ ਬਾਕੀ ਨਸ਼ਾ ਤਸਕਰਾਂ ਦੇ ਮਨ ਵਿੱਚ ਡਰ ਰਹੇ ਅਤੇ ਉਹ ਇਸ ਮਾੜੇ ਕੰਮ ਤੋਂ ਤੌਬਾ ਕਰਨ।

error: Content is protected !!