Skip to main content

Gee 98News

ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਵਾਧੂ ਸੁਰੱਖਿਆ ਵਾਪਸ ਲਈ

-ਵੀਰਵਾਰ 23 ਜਨਵਰੀ ਆਪਣੀ ਇੱਕ ਵੱਡੇ ਫੈਸਲੇ ਤਹਿਤ ਪੰਜਾਬ ਪੁਲਿਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਵਾਧੂ ਸੁਰੱਖਿਆ ਵਾਪਸ ਲੈ ਲਈ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੇ ਇਹ ਫੈਸਲਾ ਦਿੱਲੀ ਪੁਲਿਸ ਦੇ ਇਤਰਾਜ਼ ਤੋਂ ਬਾਅਦ ਲਿਆ ਗਿਆ, ਜਿਸਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੂੰ ਜ਼ੈੱਡ-ਪਲੱਸ ਸੁਰੱਖਿਆ ਪ੍ਰਾਪਤ ਹੈ, ਜਿਸ ਵਿੱਚ 63 ਕਰਮਚਾਰੀਆਂ ਦੀ ਇੱਕ ਵੱਡੀ ਸੁਰੱਖਿਆ ਟੀਮ ਸ਼ਾਮਲ ਹੈ। ਟੀਮ ਵਿੱਚ ਇੱਕ ਪਾਇਲਟ, ਐਸਕਾਰਟ ਟੀਮ, ਨਜ਼ਦੀਕੀ ਸੁਰੱਖਿਆ ਕਰਮਚਾਰੀ ਅਤੇ ਖੋਜ ਇਕਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਵੀ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੇ 15 ਵਰਦੀਧਾਰੀ ਕਰਮਚਾਰੀ ਤਾਇਨਾਤ ਹਨ। ਸ੍ਰੀ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਦਿੱਲੀ ਚੋਣਾਂ ਲੜ ਰਹੇ ਹਨ ਜਿੱਥੋਂ ਕਿ ਉਹ ਲਗਾਤਾਰ ਜਿੱਤਦੇ ਆਏ ਹਨ। ਪੰਜਾਬ ਪੁਲਿਸ ਵੱਲੋਂ ਸ੍ਰੀ ਕੇਜਰੀਵਾਲ ਨੂੰ ਵਾਧੂ ਸੁਰੱਖਿਆ ਦਿੱਤੇ ਜਾਣ ਸਮੇਂ ਵੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਟਿੱਪਣੀਆਂ ਕੀਤੀਆਂ ਸਨ ਤੇ ਇਸ ਨੂੰ ਪੰਜਾਬ ਦੇ ਖਜ਼ਾਨੇ ‘ਤੇ ਵਾਧੂ ਬੋਝ ਦੱਸਿਆ ਸੀ। ਹੁਣ ਦਿੱਲੀ ਪੁਲਿਸ ਦੇ ਇਤਰਾਜ਼ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਜਰੀਵਾਲ ਦੀ ਵਾਧੂ ਸੁਰੱਖਿਆ ਵਾਪਸ ਲੈ ਲਈ ਹੈ। ਦਿੱਲੀ ਚੋਣਾਂ ਦੌਰਾਨ ਵਾਪਰੇ ਇਸ ਘਟਨਾਕ੍ਰਮ ‘ਤੇ ਪੰਜਾਬ ਅਤੇ ਦਿੱਲੀ ਦੀ ਰਾਜਨੀਤੀ ਭਖਣ ਲਈ ਆਸਾਰ ਬਣੇ ਹਨ।

error: Content is protected !!