Gee 98News

ਇੱਕੋ ਦਿਨ ਵਿੱਚ ਤਿੰਨ ਵਾਰ ਬਦਲ ਗਈ ਮੁੱਖ ਮੰਤਰੀ ਦੀ ਗਣਤੰਤਰ ਦਿਵਸ ਦੀ ਮਹਿਮਾਨੀ

ਚੰਡੀਗੜ੍ਹ, 24 ਜਨਵਰੀ, Gee98 News service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਪਹਿਲਾਂ ਤੋਂ ਨਿਸ਼ਚਿਤ ਕੀਤੀ ਜਗ੍ਹਾ ਬਦਲ ਲਈ ਹੈ। ਸਰਕਾਰ ਦਾ ਇਹ ਫੈਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‌ ਦੱਸ ਦੇਈਏ ਕਿ ਮੁੱਖ ਮੰਤਰੀ ਨੇ 26 ਜਨਵਰੀ ਨੂੰ ਫਰੀਦਕੋਟ ਵਿਖੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਬਣਾਇਆ ਸੀ ਪ੍ਰੰਤੂ 23 ਜਨਵਰੀ ਨੂੰ ਮੁੱਖ ਮੰਤਰੀ ਦਾ ਪ੍ਰੋਗਰਾਮ ਬਦਲ ਕੇ ਫਰੀਦਕੋਟ ਤੋਂ ਐਸਏਐਸ ਨਗਰ (ਮੋਹਾਲੀ ) ਕਰ ਦਿੱਤਾ ਗਿਆ, ਅਚਾਨਕ ਇਸੇ ਹੀ ਦਿਨ ਮੁੱਖ ਮੰਤਰੀ ਦਾ ਪ੍ਰੋਗਰਾਮ ਮੋਹਾਲੀ ਤੋਂ ਬਦਲ ਕੇ ਪਟਿਆਲਾ ਵਿਖੇ ਕਰ ਦਿੱਤਾ ਗਿਆ। ਮੁੱਖ ਮੰਤਰੀ ਦੇ ਸਮਾਗਮ ‌ ਵਿੱਚ ਤਬਦੀਲੀ ਨੂੰ ਸਰਕਾਰ ਵੱਲੋਂ ਪ੍ਰਬੰਧਕੀ ਕਾਰਨਾਂ ਨਾਲ ਜੋੜਿਆ ਜਾ ਰਿਹਾ ਹੈ ਪ੍ਰੰਤੂ ਇਹ ਚਰਚਾ ਵੀ ਜ਼ੋਰਾਂ ‘ਤੇ ਹੈ ਕਿ ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚਿੰਤਤ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦੇ ਸਮਾਗਮ ਨੂੰ ਇੱਕੋ ਦਿਨ ਵਿੱਚ ਤਿੰਨ ਵਾਰ ਬਦਲਿਆ। ਮੁੱਖ ਮੰਤਰੀ ਦਾ ਪ੍ਰੋਗਰਾਮ ਪਹਿਲਾਂ ਫਰੀਦਕੋਟ ਦਾ ਸੀ ਪਰੰਤੂ ਫਰੀਦਕੋਟ ਤੋਂ ਬਦਲ ਕੇ ਪਟਿਆਲੇ ਦਾ ਪ੍ਰੋਗਰਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਟਿਆਲੇ ਤੋਂ ਬਦਲ ਕੇ ਵੀ ਮੋਹਾਲੀ ਵਿਖੇ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਤੋਂ ਬਾਅਦ ਵੀ ਅਚਾਨਕ ਮੋਹਾਲੀ ਤੋਂ ਬਦਲ ਕੇ ਫਿਰ ਮੁੱਖ ਮੰਤਰੀ ਦਾ ਪ੍ਰੋਗਰਾਮ ਪਟਿਆਲੇ ਦਾ ਬਣਾ ਦਿੱਤਾ ਗਿਆ। ਹੁਣ ਇਹ ਭੇਦ ਬਣਿਆ ਹੋਇਆ ਕਿ ਆਖਿਰ ਮੁੱਖ ਮੰਤਰੀ ਝੰਡਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲਹਿਰਾਉਣਗੇ ? ਉੰਝ ਸਰਕਾਰ ਭਾਵੇਂ ਮੁੱਖ ਮੰਤਰੀ ਦੇ ਸਮਾਗਮਾਂ ਦੀ ਤਬਦੀਲੀ ਸੰਬੰਧੀ ਕੋਈ ਦਲੀਲਾਂ ਵੀ ਦੇਈ ਜਾਵੇ ਪਰੰਤੂ ਅਸਲ ਕਾਰਨ ਇਹੋ ਹਨ ਕਿ ਸੁਰੱਖਿਆ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਦੇ ਸਮਾਗਮਾਂ ਦੀ ਤਬਦੀਲੀ ਕੀਤੀ ਗਈ ਹੈ। ਭਾਵੇਂ ਕਿ ਸੂਬੇ ਦੀ ਮੁੱਖ ਮੰਤਰੀ ਦੀ ਸੁਰੱਖਿਆ ਬਾਕੀ ਸਭ ਗੱਲਾਂ ਨਾਲੋਂ ਉੱਪਰ ਹੈ ਪਰੰਤੂ ਦੂਜੇ ਪਾਸੇ ਸਵਾਲ ਇਹ ਵੀ ਉੱਠਣਗੇ ਕਿ ਜੇਕਰ ਧਮਕੀਆਂ ਤੋਂ ਡਰ ਕੇ ਮੁੱਖ ਮੰਤਰੀ ਬਤੌਰ ਸੂਬੇ ਦੇ ਮੁਖੀ ਆਪਣੇ ਕਾਰਜ ਖੇਤਰ ਨੂੰ ਪ੍ਰਭਾਵਿਤ ਕਰਨਗੇ ਤਾਂ ਸੂਬੇ ਦੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣੇਗਾ।

error: Content is protected !!