Gee 98News

ਆਯੂਸ਼ਮਾਨ ਕਾਰਡਾਂ ਦੀ ਵਰਤੋਂ ‘ਚ ਧੋਖਾਧੜੀ…ਫੜੇ ਗਏ ਫਰਜ਼ੀ ਕਾਰਡ..ਨਿੱਜੀ ਹਸਪਤਾਲਾਂ ਨੂੰ ਨੋਟਿਸ ਜਾਰੀ

-ਪੰਜਾਬ ‘ਚ ਮੁਫ਼ਤ ਇਲਾਜ ਲਈ ਬਣੇ ਆਯੁਸ਼ਮਾਨ ਕਾਰਡਾਂ ਦੀ ਵਰਤੋਂ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।ਨੈਸ਼ਨਲ ਹੈਲਥ ਅਥਾਰਿਟੀ ਦੀ ਸਟੇਟ ਐਂਟੀ ਫਰਾਡ ਯੂਨਿਟ (SAFU ) ਨੇ ਸਾਫਟਵੇਅਰ ਰਾਹੀਂ ਪੰਜਾਬ ਵਿਚ ਮੁਫਤ ਇਲਾਜ ਲਈ ਬਣੇ ਆਯੁਸ਼ਮਾਨ ਕਾਰਡ ਵਿੱਚ ਧੋਖਾਧੜੀ ਦਾ ਪਤਾ ਲਗਾਇਆ ਹੈ। SAFU ਨੇ ਜਾਂਚ ਤੋਂ ਬਾਅਦ 145 ਫਰਜ਼ੀ ਕਾਰਡਾਂ ਦਾ ਪਤਾ ਲਗਾਇਆ ਹੈ, ਜਦਕਿ 77 ਹੋਰ ਕਾਰਡ ਫੀਲਡ ਜਾਂਚ ਲਈ ਭੇਜੇ ਗਏ ਹਨ। ਜਾਂਚ ਵਿਚ ਪਤਾ ਲੱਗਾ ਕਿ ਕਾਰਡਾਂ ਵਿਚ ਉਮਰ, ਫੋਟੋ ਅਤੇ ਪਤਾ ਗਲਤ ਦਿਖਾਇਆ ਗਿਆ ਸੀ।ਨਿਯਮਾਂ ਦੀ ਉਲੰਘਣਾ ਕਰਨ ਵਾਲੇ 32 ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। SAFU ਨੇ ਪਟਿਆਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 47 ਜਾਅਲੀ ਕਾਰਡ ਫੜੇ ਹਨ। ਸਭ ਤੋਂ ਜ਼ਿਆਦਾ ਜਲੰਧਰ ਦੇ 14 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਕਈ ਹਸਪਤਾਲ ਅਜਿਹੇ ਹਨ, ਜਿਨ੍ਹਾਂ ਨੇ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਇਸ ਯੋਜਨਾ ਤਹਿਤ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੁਝ ਹਸਪਤਾਲ ਇਲਾਜ, ਜਾਂਚ, ਦਵਾਈ ਆਦਿ ਸਹੂਲਤਾਂ ਦੇਣ ਲਈ ਲਾਭਪਾਤਰੀਆਂ ਤੋਂ ਪੈਸੇ ਵਸੂਲਦੇ ਸਨ। ਦੱਸ ਦੇਈਏ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਬੀਮਾਯੁਕਤ ਵਿਅਕਤੀ ਨਿਊਰੋ ਸਰਜਰੀ, ਜਨਰਲ ਸਰਜਰੀ, ਕਾਰਡੀਓਲੋਜੀ, ਯੂਲੋਜੀ, ਪਲਾਸਟਿਕ ਸਰਜਰੀ, ਵੈਸਕੁਲਰ ਸਰਜਰੀ, ਕੈਂਸਰ ਆਦਿ ਸਮੇਤ 1579 ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਸਕੀਮ ਤਹਿਤ ਸੂਬੇ ਦੇ 771 ਸਰਕਾਰੀ ਅਤੇ 457 ਪ੍ਰਾਈਵੇਟ ਹਸਪਤਾਲਾਂ ਨਾਲ ਟਾਈ-ਅੱਪ ਹਨ। ਰਾਜ ਵਿਚ ਇਸ ਯੋਜਨਾ ਤਹਿਤ 45 ਲੱਖ ਪਰਿਵਾਰ ਰਜਿਸਟਰਡ ਹਨ। ਹੁਣ ਲੋਕ ਆਯੁਸ਼ਮਾਨ ਕਾਰਡ ‘ਚ ਵੀ ਧੋਖਾਧੜੀ ‘ਚ ਲੱਗੇ ਹੋਏ ਹਨ, ਜਿਸ ਦਾ ਪਰਦਾਫਾਸ਼ ਹੁਣ SAFU ਨੇ ਕੀਤਾ ਹੈ। SAFU ਦੇ ਸਾਫਟਵੇਅਰ ‘ਚ ਕਈ ਲਾਭਪਾਤਰੀਆਂ ਦੀ ਉਮਰ ਅਤੇ ਆਧਾਰ ਕਾਰਡਾਂ ‘ਚ ਬੇਮੇਲ ਪਾਇਆ ਗਿਆ ਹੈ। ਕਿਸੇ ਨੇ ਫੋਟੋ ਬਦਲੀ ਸੀ, ਕਿਸੇ ਦੇ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ। ਕਿਸੇ ਦੇ ਦਸਤਾਵੇਜ਼ ਵਿਚ ਵੱਖਰਾ ਪਤਾ ਸੀ। ਅਜਿਹੇ ਮਾਪਦੰਡਾਂ ਦੇ ਉਲਟ ਬਣੇ ਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਕਾਰਡਧਾਰਕਾਂ ਨੇ ਮੁਫ਼ਤ ਇਲਾਜ ਦਾ ਲਾਭ ਉਠਾਇਆ ਹੈ।

error: Content is protected !!