Gee 98News

ਜ਼ਰੂਰੀ ਖ਼ਬਰ…ਹੁਣ ਪਾਸਪੋਰਟ ਬਣਾਉਣ ਲਈ ਇਹ ਸਰਟੀਫਿਕੇਟ ਹੋਵੇਗਾ ਜ਼ਰੂਰੀ

ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਹੈ। ਸਰਕਾਰ ਵੱਲੋਂ ਨਵਾਂ ਪਾਸਪੋਰਟ ਬਣਾਉਣ ਸਬੰਧੀ ਨਵੇਂ ਨਿਯਮਾਂ ਅਨੁਸਾਰ ਹੁਣ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਬਿਨੈਕਾਰਾਂ ਲਈ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ ਹੀ ਜਨਮ ਮਿਤੀ ਦਾ ਇੱਕੋ ਇੱਕ ਸਬੂਤ ਮੰਨਿਆ ਜਾਵੇਗਾ। ਇਸ ਜਨਮ ਸਰਟੀਫਿਕੇਟ ਤੋਂ ਬਿਨਾਂ ਨਵਾਂ ਪਾਸਪੋਰਟ ਨਹੀਂ ਬਣੇਗਾ ਭਾਵ ਕਿ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਬਿਨੈਕਾਰਾਂ ਦੀ ਜਨਮ ਮਿਤੀ ਨੂੰ ਜਨਮ ਸਰਟੀਫਿਕੇਟ ਦੀ ਅਣਹੋਂਦ ਵਿੱਚ ਸਹੀ ਨਹੀਂ ਮੰਨਿਆ ਜਾਵੇਗਾ ਭਾਵੇਂ ਕਿ ਉਸ ਕੋਲ ਜਨਮ ਮਿਤੀ ਦੇ ਹੋਰ ਸਬੂਤ ਮੌਜੂਦ ਹੋਣ। ਇਹ ਜਨਮ ਸਰਟੀਫਿਕੇਟ ਜਨਮ ਅਤੇ ਮੌਤ ਰਜਿਸਟਰਾਰ, ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟਰੇਸ਼ਨ ਐਕਟ 1969 ਅਧੀਨ ਅਧਿਕਾਰਤ ਕਿਸੇ ਵੀ ਯੋਗ ਅਥਾਰਿਟੀ ਦੁਆਰਾ ਜਾਰੀ ਕੀਤਾ ਗਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 1 ਅਕਤੂਬਰ 2023 ਤੋਂ ਪਹਿਲਾਂ ਜਨਮੇ ਬਿਨੈਕਾਰ ਪੁਰਾਣੀ ਪ੍ਰਣਾਲੀ ਅਨੁਸਾਰ ਹੀ ਜਨਮ ਮਿਤੀ ਦੇ ਸਬੂਤ ਵਿੱਚੋਂ ਡਰਾਈਵਿੰਗ ਲਾਈਸੰਸ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਬਦਲਵੇਂ ਵਿਕਲਪ ਵਜੋਂ ਜਮਾਂ ਕਰਵਾ ਸਕਦੇ ਹਨ।

error: Content is protected !!