Gee 98News

ਪੁਲਿਸ ਨੇ ਫੜੀ ਇੱਕ ਨਕਲੀ ਥਾਣੇਦਾਰਨੀ…ਵੱਡੇ ਅਧਿਕਾਰੀਆਂ ਨੂੰ ਕਰਦੀ ਸੀ ਬਲੈਕਮੇਲ

-ਪੰਜਾਬ ਪੁਲਿਸ ਦੀ ਨਕਲੀ ਇੰਸਪੈਕਟਰ ਬਣ ਕੇ ਆਮ ਲੋਕਾਂ ਨੂੰ ਠੱਗਣ ਵਾਲੀ ਇੱਕ ਔਰਤ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਨਕਲੀ ਮਹਿਲਾ ਇੰਸਪੈਕਟਰ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਸਿਵਿਲ ਵਿਭਾਗ ਦੇ ਹੋਰ ਵੱਡੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਦੀ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਰਣਜੀਤ ਕੌਰ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਜਾਅਲੀ ਪੁਲਿਸ ਪਛਾਣ ਪੱਤਰ (ਆਈਡੀ) ਦੀ ਮਦਦ ਨਾਲ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਵਿਜੇ ਆਲਮ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ਏਡੀਸੀ ਡਿਵੈਲਪਮੈਂਟ ਦੇ ਦਫਤਰ ਜਾ ਕੇ ਆਪਣਾ ਰੋਹਬ ਜਮਾ ਰਹੀ ਸੀ ਤੇ ਇਸ ਦੌਰਾਨ ਉਸ ਦਾ ਪਰਦਾਫਾਸ਼ ਹੋਇਆ। ਜਦ ਏਡੀਸੀ ਨੇ ਉਸ ਨੂੰ ਬੈਲਟ ਨੰਬਰ ਪੁੱਛਿਆ ਤਾਂ ਉਸ ਨੇ ਹੋਰ ਕਿਸੇ ਮੁਲਾਜ਼ਮ ਦਾ ਵੈਲਟ ਨੰਬਰ ਦੱਸ ਦਿੱਤਾ। ‌ਏਡੀਸੀ ਨੂੰ ਇਸ ਦੀਆਂ ਗਤੀਵਿਧੀਆਂ ਤੇ ਸ਼ੱਕ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਹ ਔਰਤ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਸਰਕਾਰੀ ਅਧਿਕਾਰੀਆਂ ‘ਤੇ ਦਬਾਅ ਪਾ ਰਹੀ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਅੰਮ੍ਰਿਤਸਰ ਦੇ ਏਡੀਸੀ ਦਫ਼ਤਰ ਵਿਖੇ ਕਿਸੇ ਕੰਮ ਲਈ ਪਹੁੰਚੀ ਸੀ ਅਤੇ ਏਡੀਸੀ ਨੂੰ ਸ਼ੱਕ ਹੋਣ ‘ਤੇ ਉਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਨਕਲੀ ਇੰਸਪੈਕਟਰ ਹੈ ਅਤੇ ਉਸ ਉਪਰ ਪਹਿਲਾਂ ਵੀ ਵੱਖ-ਵੱਖ ਤਿੰਨ ਸੰਗੀਨ ਮਾਮਲੇ ਦਰਜ ਹਨ।

Gee98 Ads

ਇਸ ਨਕਲੀ ਮਹਿਲਾ ਇੰਸਪੈਕਟਰ ਨੂੰ ਗਿਰਫਤਾਰ ਕਰਨ ਤੋਂ ਬਾਅਦ ਜਾਂਚ ਦੌਰਾਨ ਪੁਲਿਸ ਨੂੰ ਉਸ ਕੋਲੋਂ ਇੱਕ ਜਾਅਲੀ ਪੁਲਿਸ ਪਛਾਣ ਪੱਤਰ ਅਤੇ ਕੁਝ ਹੋਰ ਦਸਤਾਵੇਜ਼ ਵੀ ਮਿਲੇ, ਜਿਨ੍ਹਾਂ ਦੀ ਵਰਤੋਂ ਉਹ ਆਪਣੀ ਪਛਾਣ ਲੁਕਾਉਣ ਅਤੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਕਰਦੀ ਸੀ। ਜਦੋਂ ਪੁਲਿਸ ਨੇ ਰਣਜੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਤਾਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ।ਫਿਲਹਾਲ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਹਨ।

error: Content is protected !!