Skip to main content

Gee 98News

ਪੰਚਾਇਤ ਵਿਭਾਗ ਨੇ ਤਿੰਨ ਬੀਡੀਪੀਓਜ਼ ਨੂੰ ਕਰੋੜਾਂ ਦੇ ਘਪਲੇ ਦੇ ਦੋਸ਼ਾਂ ਤਹਿਤ ਕੀਤਾ ਮੁਅੱਤਲ

-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ “ਐਵਾਰਡ ਮਨੀ” ਦੀ ਰਕਮ ਦੇ ਵਿੱਚ ਵੱਡੇ ਘਪਲੇ ਦੇ ਦੋਸ਼ਾਂ ਤਹਿਤ ਵਿਭਾਗ ਦੇ ਤਿੰਨ ਬੀਡੀਪੀਓਜ਼ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ ਬਲਾਕ ਲੁਧਿਆਣਾ-2 ਦੇ ਪਿੰਡ ਸਲੇਮਪੁਰ, ਸੋਲਕੀਆਣਾ ਬੋਕੜ ਗੁਜਰਾਂ, ਸੇਖੇਵਾਲ, ਕੜਿਆਣਾ ਖੁਰਦ ਅਤੇ ਧਨਾਨਸੂ ਨੂੰ ਪ੍ਰਾਪਤ ਹੋਈ “ਐਵਾਰਡ ਮਨੀ” ਦੀ ਰਕਮ ਵਿੱਚ ਕੀਤੇ ਗਏ 120.87 ਕਰੋੜ ਰੁਪਏ ਦੇ ਘਪਲੇ ਦੇ ਦੋਸ਼ਾਂ ਤਹਿਤ ਉਸ ਵੇਲੇ ਦੌਰਾਨ ਬਲਾਕ ਲੁਧਿਆਣਾ-2 ਵਿੱਚ ਤਾਇਨਾਤ ਰਹੇ ਬੀਡੀਪੀਓ ਰੁਪਿੰਦਰਜੀਤ ਕੌਰ, ਬੀਡੀਪੀਓ ਸਿਮਰਤ ਕੌਰ, ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੂੰ ਪੰਜਾਬ ਸਿਵਿਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 170 ਦੇ ਨਿਯਮ 4 (i) a ਤਹਿਤ ਲੰਬਿਤ ਪੜ੍ਹਤਾਲ ਦੌਰਾਨ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ‌ ਇਹਨਾਂ ਕਰਮਚਾਰੀਆਂ ਦੀ ਮੁਅੱਤਲੀ ਦੌਰਾਨ ਹੈਡਕੁਆਰਟਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਲੁਧਿਆਣਾ ਦਾ ਦਫ਼ਤਰ ਹੋਵੇਗਾ। ਜਾਰੀ ਪੱਤਰ ਅਨੁਸਾਰ ਮੁਅੱਤਲੀ ਸਮੇਂ ਦੌਰਾਨ ਇਹਨਾਂ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਇਸ ਸ਼ਰਤ ‘ਤੇ ਦਿੱਤਾ ਜਾਵੇਗਾ ਕਿ ਉਹ ਇਹ ਸਰਟੀਫਿਕੇਟ ਪੇਸ਼ ਕਰਨਗੇ ਕਿ ਉਹ ਇਸ ਸਮੇਂ ਦੌਰਾਨ ਕੋਈ ਨੌਕਰੀ ਜਾਂ ਹੋਰ ਕੋਈ ਕੰਮ ਨਹੀਂ ਕਰ ਰਹੇ ਹਨ।

error: Content is protected !!