Gee 98News

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਵਿਖੇ ਮਦਰ ਵਰਕਸ਼ਾਪ ਦੌਰਾਨ ਮਾਵਾਂ ਨੇ ਕੀਤੀ ਭਰਵੀਂ ਸ਼ਮੂਲੀਅਤ

-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲਾ ਸਿੱਖਿਆ ਅਫਸਰ ਇੰਦੂ ਸ਼ਿੰਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੀਰਜ ਬਾਲਾ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਵਿਖੇ ਮਦਰ ਵਰਕਸ਼ਾਪ ਕਰਵਾਈ ਗਈ।ਜਿਸ ਵਿੱਚ ਮਾਵਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ‌ ਮੌਕੇ ਸ੍ਰੀਮਤੀ ਜਸਪ੍ਰੀਤ ਕੌਰ ਅਤੇ ਜਗਨਦੀਪ ਕੌਰ ਨੇ ਵਰਕਸ਼ਾਪ ਦੇ ਉਦੇਸ਼ ਦੱਸਦੇ ਹੋਏ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਵਿੱਚ ਮਾਵਾਂ ਦੀ ਬੱਚਿਆਂ ਪ੍ਰਤੀ ਭੂਮਿਕਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬੱਚਿਆਂ ਦੇ ਬੌਧਿਕ ਅਤੇ ਭਾਸ਼ਾਈ ਵਿਕਾਸ ਵਿੱਚ ਮਦਦ ਕਰਨ ਅਤੇ ਮਾਵਾਂ ਦੁਆਰਾ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਗਿਆਨ ਦੇਣ ਬਾਰੇ ਚਰਚਾ ਕੀਤੀ ਗਈ । ਮਾਵਾਂ ਤੇ ਅਧਿਆਪਕਾਂ ਵਿਚਕਾਰ ਤਾਲਮੇਲ ਪੈਦਾ ਕਰਨਾ ਤੇ ਉਸਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਸ੍ਰੀ ਗੁਰਤੇਜ ਸਿੰਘ, ਸ਼੍ਰੀਮਤੀ ਸਵਰਨਜੀਤ ਕੌਰ ਦੁਆਰਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਮਾਵਾਂ ਨੂੰ ਗਰੁੱਪ ਗਤੀਵਿਧੀ ਬਾਲ ਸੁੱਟਣੀ , ਦੌੜੋ ਤੇ ਜੋੜੋ , ਪਜਲ ਹੱਲ ਕਰਨਾ ,ਤਸਵੀਰ ਬਣਾ ਕੇ ਰੰਗ ਭਰਨਾ,ਇਸ ਤੋਂ ਬਾਅਦ ਮਾਵਾਂ ਦੇ ਗਰੁੱਪ ਨੇ ਪੇਂਟਿੰਗਾਂ ਬਣਾ ਕੇ ਦਿਖਾਈਆਂ, ਜਿਸ ਵਿੱਚੋਂ ਸਰਬਜੀਤ ਕੌਰ, ਸੰਦੀਪ ਕੌਰ ,ਕਮਲਾ ਕੌਰ ,ਦਵਿੰਦਰ ਕੌਰ, ਸੁਨੀਤਾ ਕੌਰ ,ਪਰਮਜੀਤ ਕੌਰ ,ਅਮਨਦੀਪ ਕੌਰ ਤੇ ਸਰਬਜੀਤ ਕੌਰ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ । ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਕੂਲ ਮੁਖੀ ਸੁਖਪਾਲ ਸਿੰਘ, ਸ਼੍ਰੀਮਤੀ ਸਵਰਨਜੀਤ ਕੌਰ, ਸ੍ਰੀ ਗੁਰਤੇਜ ਸਿੰਘ, ਜਸਪ੍ਰੀਤ ਕੌਰ ਤੇ ਜਗਨਦੀਪ ਕੌਰ ਆਦਿ ਨੇ ਨਿਭਾਈ। ਇਸ ਸਮੇਂ ਸਮੂਹ ਆਂਗਣਵਾੜੀ ਸਟਾਫ ਅਤੇ ਵਰਕਰ ਅਤੇ ਐਸਐਮਸੀ ਕਮੇਟੀ ਮੈਂਬਰ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।

error: Content is protected !!