Gee 98News

…ਹੁਣ UPI ਰਾਹੀਂ ਭੁਗਤਾਨ ਕਰਦੇ ਸਮੇਂ ਬੈਂਕ ਵਿੱਚ ਰਜਿਸਟਰਡ ਨਾਮ ਹੀ ਪ੍ਰਦਰਸ਼ਿਤ ਹੋਣਗੇ…30 ਜੂਨ ਤੋਂ ਨਵੇਂ ਨਿਯਮ ਲਾਗੂ

-UPI ‘ਤੇ ਭੁਗਤਾਨ ਕਰਨ ਸਬੰਧੀ ਨਵੇਂ ਨਿਯਮ ਲਾਗੂ ਹੋ ਰਹੇ ਹਨ ਜਿਨਾਂ ਸਬੰਧੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ UPI ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਦੇ ਹੱਕ ਵਿੱਚ ਹਨ ਅਤੇ ਉਹਨਾਂ ਨੂੰ ਧੋਖਾਧੜੀ ਤੋਂ ਬਚਾਉਣ ਵਾਲੇ ਹਨ। ਫੋਨਪੇਅ, ਗੂਗਲ ਪਲੇਅ, ਪੇਟੀਐਮ, ਭੀਮ ਵਰਗੇ ਯੂਪੀਆਈ ਐਪਸ ‘ਤੇ ਇਹ ਨਵੇਂ ਨਿਯਮ 30 ਜੂਨ 2025 ਤੋਂ ਲਾਗੂ ਹੋ ਰਹੇ ਹਨ। ਨਵੇਂ UPI ਨਿਯਮ ਦੇ ਤਹਿਤ ਯੂਨੀਫਾਈਡ ਪੇਮੈਂਟ ਇੰਟਰਫੇਸ ਰਾਹੀਂ ਭੁਗਤਾਨ ਕਰਦੇ ਸਮੇਂ ਉਪਭੋਗਤਾ ਜਿਸ ਵਿਅਕਤੀ ਨੂੰ UPI ਰਾਹੀਂ ਪੇਮੈਂਟ ਦਾ ਭੁਗਤਾਨ ਕਰਨਗੇ ਉਸ ਵਿਅਕਤੀ ਦਾ ਬੈਂਕ ਵਿੱਚ ਰਜਿਸਟਰਡ ਅਸਲ ਨਾਮ ਹੀ ਦੇਖ ਸਕਣਗੇ। ਜਿਵੇਂ ਕਿ ਪਹਿਲਾਂ ਉਪਭੋਗਤਾਵਾਂ ਦੇ ਫੋਨਾਂ ‘ਤੇ ਨਾਮ ਜਾਂ ਉਪਨਾਮ ਆਦਿ ਪ੍ਰਦਰਸ਼ਿਤ ਹੁੰਦੇ ਸਨ ਕਿਉਂਕਿ ਧੋਖਾਧੜੀ ਕਰਨ ਵਾਲੇ ਆਪਣੀ ਪਹਿਚਾਣ ਲੁਕਾਉਂਦੇ ਸਨ ਪਰ ਹੁਣ ਇਸ ਨਿਯਮ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ UPI ਰਾਹੀਂ ਧੋਖਾਧੜੀ ਨੂੰ ਰੋਕਿਆ ਜਾ ਸਕੇ।

Gee98 Ads

UPI ‘ਚ ਸ਼ੁਰੂ ਕੀਤਾ ਜਾ ਰਿਹਾ ਇਹ ਨਵਾਂ ਨਿਯਮ ਵਿਅਕਤੀ-ਤੋਂ-ਵਿਅਕਤੀ (P2P) ਭਾਵ ਦੋ ਵਿਅਕਤੀਆਂ ਵਿਚਕਾਰ ਲੈਣ-ਦੇਣ ‘ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਵਿਅਕਤੀ-ਤੋਂ-ਵਪਾਰੀ (P2M), ਜਿਸਦਾ ਮਤਲਬ ਹੈ ਕਿ ਇਹ ਨਵਾਂ ਨਿਯਮ ਇੱਕ ਵਿਅਕਤੀ ਅਤੇ ਕਾਰੋਬਾਰ ਵਿਚਕਾਰ ਲੈਣ-ਦੇਣ ‘ਤੇ ਵੀ ਲਾਗੂ ਹੋਵੇਗਾ। ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਉਪਭੋਗਤਾਵਾਂ ਲਈ ਭੁਗਤਾਨ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਆਸਾਨ ਹੋ ਜਾਵੇਗਾ ਕਿ ਉਹ ਵਿਅਕਤੀ ਜਿਸ ਨੂੰ ਉਹ ਪੈਸੇ ਭੇਜ ਰਹੇ ਹਨ ਉਹ ਸਹੀ ਹੈ ਜਾਂ ਧੋਖਾਧੜੀ।

error: Content is protected !!