Gee 98News

ਨਸ਼ੇ ‘ਚ ਟੱਲੀ ਚੌਂਕੀ ਇੰਚਾਰਜ ਨੇ ਔਰਤ ਨਾਲ ਕੀਤੀ ਛੇੜਖਾਨੀ…ਹੋ ਗਿਆ ਹੰਗਾਮਾ…ਪੜ੍ਹੋ ਖ਼ਬਰ

-ਸ਼ਰਾਬ ਦੇ ਨਸ਼ੇ ਵਿੱਚ ਟੱਲੀ ਇੱਕ ਪੰਜਾਬ ਪੁਲਿਸ ਦੇ ਥਾਣੇਦਾਰ ਨੇ ਇੱਕ ਔਰਤ ਨਾਲ ਛੇੜਖਾਨੀ ਕੀਤੀ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਗੱਲ ਉੱਚ ਅਧਿਕਾਰੀਆਂ ਤੱਕ ਪੁੱਜ ਗਈ। ਉੱਚ ਅਧਿਕਾਰੀਆਂ ਨੇ ਥਾਣੇਦਾਰ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਹ ਮਾਮਲਾ ਫਿਲੌਰ ਰੇਲਵੇ ਸਟੇਸ਼ਨ ਚੌਂਕੀ ਦਾ ਹੈ ਜਿੱਥੋਂ ਦੇ ਇੰਚਾਰਜ ਨੇ ਆਪਣੇ ਕੋਲ ਦੀ ਲੰਘ ਰਹੀ ਔਰਤ ਨੂੰ ਫੜ ਲਿਆ ਤੇ ਉਸ ਨੂੰ ਜ਼ਬਰਦਸਤੀ ਆਪਣੇ ਸਰਕਾਰੀ ਕੁਆਰਟਰ ‘ਚ ਲਿਜਾਣ ਦੀ ਕੋਸ਼ਿਸ਼ ਕੀਤੀ, ਚੌਂਕੀ ਇੰਚਾਰਜ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਟੱਲੀ ਸੀ। ਇਹ ਘਟਨਾ ਸੋਮਵਾਰ ਸ਼ਾਮ 6 ਕੁ ਵਜੇ ਦੀ ਹੈ ਜਦੋਂ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਦੀਦਾਰ ਸਿੰਘ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਅਤੇ ਉਸਨੇ ਕੁਆਰਟਰਾਂ ‘ਚ ਵਰਦੀ ਬਦਲੀ ਤੇ ਰੇਲਵੇ ਰੋਡ ਵੱਲ ਨਿਕਲ ਆਇਆ ਤਾਂ ਉਸਨੇ ਆਪਣੇ ਕੋਲ ਦੀ ਲੰਘ ਰਹੀ ਹੈ ਇੱਕ ਔਰਤ ਨੂੰ ਫੜ ਲਿਆ ਤੇ ਜ਼ਬਰਦਸਤੀ ਆਪਣੇ ਕੁਆਰਟਰ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਔਰਤ ਦੇ ਰੌਲਾ ਪਾਉਣ ਤੋਂ ਬਾਅਦ ਉਥੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਡੀਐਸਪੀ ਪਲਵਿੰਦਰ ਸਿੰਘ ਦੀ ਹਾਜ਼ਰੀ ‘ਚ ਥਾਣੇਦਾਰ ਨੇ ਔਰਤ ਤੋਂ ਮਾਫ਼ੀ ਮੰਗੀ ਇਸ ਦੌਰਾਨ ਔਰਤ ਨੇ ਥਾਣੇਦਾਰ ਦੀ
ਦੇ ਇੱਕ ਥੱਪੜ ਵੀ ਜੜ ਦਿੱਤਾ। ‌ਪ੍ਰਾਪਤ ਜਾਣਕਾਰੀ ਅਨੁਸਾਰ ਦੀਦਾਰ ਸਿੰਘ ਇਹ ਪਹਿਲਾ ਕਈ ਥਾਣਿਆਂ ਦਾ ਐਸਐਚਓ ਵੀ ਰਹਿ ਚੁੱਕਾ ਹੈ ਉਹ ਤਿੰਨ ਮਹੀਨੇ ਦੀ ਛੁੱਟੀ ਕੱਟ ਕੇ ਅਜੇ ਕੱਲ੍ਹ ਹੀ ਵਾਪਸ ਆਇਆ ਤੇ ਕੱਲ੍ਹ ਹੀ ਚੌਂਕੀ ਇੰਚਾਰਜ ਦਾ ਅਹੁਦਾ ਸੰਭਾਲਿਆ ਸੀ। ‌ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਉਸ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਡੀਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਸਬੰਧਿਤ ਔਰਤ ਕੋਈ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਅੱਗੇ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਮੌਕੇ ‘ਤੇ ਖਿੱਚੀ ਗਈ ਚੌਂਕੀ ਇੰਚਾਰਜ ਦੀ ਤਸਵੀਰ

error: Content is protected !!