Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

ਬੋਲ ਪੰਡੋਰੀ ਦੇ

Nirmal Pandori by Nirmal Pandori
06/21/2025
in ਪੰਜਾਬ
Reading Time: 1 min read
A A
0
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਪੰਜਾਬੀ ਦੀ ਇੱਕ ਕਹਾਵਤ ਹੈ “ਅੰਨੀਂ ਪੀਹੇ ਕੁੱਤੇ ਚੱਟਣ”…ਦਰਅਸਲ ਇਹ ਕਹਾਵਤਾਂ ਕਿਸੇ ਸੱਚਾਈ ਵੱਲ ਸੰਕੇਤਕ ਹੁੰਦੀਆਂ ਹਨ… ਨਾ ਤਾਂ ਕੋਈ ਅੰਨ੍ਹਾ ਵਿਅਕਤੀ ਚੱਕੀ ਪੀਸ ਸਕਦਾ ਹੈ ਅਤੇ ਨਾ ਹੀ ਕੁੱਤੇ ਚੱਕੀ ਨੂੰ ਚੱਟ ਸਕਦੇ ਨੇ…ਪਰ ਕਈ ਵਾਰੀ ਇਹ ਕਹਾਵਤਾਂ ਸਮਾਜਿਕ ਵਰਤਾਰੇ ਵਿੱਚ ਸੱਚੀਆਂ ਵੀ ਹੋ ਨਿਬੜਦੀਆਂ ਹਨ…ਅਜਿਹਾ ਇੱਕ ਮਾਮਲਾ ਤੁਹਾਡੇ ਧਿਆਨ ਵਿੱਚ ਲਿਆਉਂਦੇ ਹਾਂ…. ਪੰਜਾਬ ਦੇ ਜੰਗਲਾਤ ਵਿਭਾਗ ਦੇ ਵਿੱਚ ਇੱਕ ਡਰਾਈਵਰ ਜਾਅਲੀ ਅੰਗਹੀਣ ਸਰਟੀਫਿਕੇਟ ਬਣਾ ਕੇ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ… ਨੌਕਰੀ ਡਰਾਈਵਰ ਦੀ ਅੰਗਹੀਣਤਾ ਕੰਨਾਂ ਤੋਂ ਬੋਲੇ ਦੀ… ਭਾਵ ਕਿ ਡਰਾਈਵਰ ਸਾਹਿਬ ਨੇ ਅੰਗਹੀਣਤਾ ਦਾ ਸਰਟੀਫਿਕੇਟ ਬਣਾ ਲਿਆ ਕਿ ਮੈਂ ਕੰਨਾਂ ਤੋਂ ਬੋਲਾ ਹਾਂ…ਹੁਣ ਤੁਸੀਂ ਸੋਚੋਗੇ ਕਿ ਜਿਹੜਾ ਹੋਇਆ ਲੰਗੜਾ ਉਹਨੇ ਪਹਾੜ ਕਿਵੇਂ ਚੜਨਾ…ਕੰਨਾਂ ਤੋਂ ਬੋਲੇ ਵਿਅਕਤੀ ਦਾ ਡਰਾਈਵਰੀ ਨਾਲ ਕੀ ਸਬੰਧ…ਪਰ ਇੱਥੇ ਸਭ ਚੱਲਦਾ…ਡਰਾਈਵਰ ਸਾਹਿਬ ਅਜੇ ਵੀ ਬੜੀ ਸ਼ਾਨ ਨਾਲ ਜੰਗਲਾਤ ਵਿਭਾਗ ਦੇ ਸੰਗਰੂਰ ਦਫ਼ਤਰ ‘ਚ ਨੌਕਰੀ ਕਰ ਰਹੇ ਨੇ…ਹੈਰਾਨੀ ਇਸ ਗੱਲ ਦੀ ਹੈ ਕਿ ਜਦ ਇੱਕ ਸਮਾਜ ਸੇਵੀ ਵਿਅਕਤੀ ਨੇ ਉਕਤ ਮਾਮਲਾ ਧਿਆਨ ਵਿੱਚ ਆਉਣ ‘ਤੇ ਡਰਾਈਵਰ ਦੀ ਨੌਕਰੀ ਨਾਲ ਸੰਬੰਧਿਤ ਸਰਟੀਫਿਕੇਟ ਮੰਗੇ ਜਿਸ ਵਿੱਚ ਅੰਗਹੀਣ ਸਰਟੀਫਿਕੇਟ ਵੀ ਸੀ ਤਾਂ ਸੱਜਾ ਖੱਬਾ ਕਰਕੇ ਉਸਨੂੰ ਨੌਕਰੀ ‘ਤੇ ਰੱਖਣ ਵਾਲੇ ਵੇਲੇ ਦੇ ਅਫ਼ਸਰਾਂ ਨੇ ਉਸ ਦਾ ਵਿਭਾਗ ਵਿੱਚੋਂ ਰਿਕਾਰਡ ਹੀ ਲਾਪਤਾ ਕਰ ਦਿੱਤਾ… ਹੁਣ ਡਰਾਈਵਰ ਸਾਹਿਬ ਵਿਭਾਗ ਵਿੱਚ ਬਤੌਰ ਡਰਾਈਵਰ ਨੌਕਰੀ ਤਾਂ ਕਰ ਰਹੇ ਨੇ ਪਰ ਮਹਿਕਮੇ ਕੋਲ ਸੰਗਰੂਰ ਤੋਂ ਲੈ ਕੇ ਪਟਿਆਲਾ,ਚੰਡੀਗੜ੍ਹ ਤੱਕ ਉਸ ਦਾ ਰਿਕਾਰਡ ਹੀ ਨਹੀਂ ਹੈ…ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਅੰਨ੍ਹੀ ਪੀਹਦੀ ਦੇਖੀ ਨਹੀਂ ਹੋਣੀ ਅਤੇ ਨਾ ਹੀ ਕੁੱਤੇ ਚੱਟਦੇ ਵੇਖੇ ਹੋਣੇ ਆਂ…ਪ੍ਰੰਤੂ ਉਕਤ ਘਟਨਾਕ੍ਰਮ ਵਿੱਚ ਸਾਫ਼ ਦਿਸ ਰਿਹਾ ਕਿ ਅੰਨ੍ਹੀ ਪੀਸ ਰਹੀ ਹੈ ਤੇ ਕੁੱਤੇ ਚੱਟ ਰਹੇ…ਇਹ ਅੰਦਾਜ਼ਾ ਤੁਸੀਂ ਖੁਦ ਲਗਾਓ ਕਿ ਅੰਨ੍ਹਾ ਕੌਣ ਆਂ ਤੇ ਕੁੱਤੇ ਕੌਣ ਨੇ…ਸਾਡੀ ਜ਼ਿੰਮੇਵਾਰੀ ਤਾਂ ਤੁਹਾਡੇ ਧਿਆਨ ‘ਚ ਲਿਆਉਣੀ ਆਂ, ਅਸੀਂ ਪੂਰੀ ਕਰ ਦਿੱਤੀ… ਬਾਕੀ ਕੰਮ ਤੁਸੀਂ ਕਰੋ… ਤੁਸੀਂ ਵੇਖੋ ਕਿ ਜਿਹੜਾ ਅੰਨ੍ਹੀ ਪੀਸਦੀ ਆਂ ਉਹ ਕਿੱਥੇ ਜਾਂਦਾ ਤੇ ਜਿਹੜੇ ਕੁੱਤੇ ਚੱਟਦੇ ਨੇ ਉਹ ਕੀਹਦੇ ਰੱਖੇ ਹੋਏ ਨੇ…ਇਸ ਘਟਨਾਕ੍ਰਮ ਨਾਲ ਜੁੜਿਆ ਹੈਰਾਨੀਜਨਕ ਪੱਖ ਇਹ ਵੀ ਹੈ ਕਿ ਸ਼ਿਕਾਇਤਕਰਤਾ ਪਿਛਲੇ 7-8 ਸਾਲ ਤੋਂ ਇਸ ਮਾਮਲੇ ‘ਚ ਸਬੰਧਿਤ ਘਪਲੇਬਾਜ਼ਾਂ ਨੂੰ ਸਜ਼ਾ ਦਿਵਾਉਣ ਲਈ ਚਾਰਾਜੋਈ ਕਰ ਰਿਹਾ ਹੈ… ਪਰ ਗੱਲ ਅਜੇ ਉੱਥੇ ਹੀ ਅਟਕੀ ਹੋਈ ਆਂ ਕਿ ਅੰਨੀ ਪੀਸਣੋ ਨਹੀਂ ਹਟ ਰਹੀ ਅਤੇ ਕੁੱਤੇ ਸ਼ਿਕਾਇਤ ਕਰਤਾ ਨੂੰ ਚੱਕੀ ਦੇ ਨੇੜੇ ਨਹੀਂ ਲੱਗਣ ਦੇ ਰਹੇ…ਹੁਣ ਸ਼ਿਕਾਇਤਕਰਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਲਿਖ਼ਤੀ ਦਰਖ਼ਾਸਤ ਦਿੱਤੀ ਹੈ ਕਿ ਉਹ ਖ਼ੁਦ ਦਿਲਚਸਪੀ ਲੈ ਕੇ ਵੇਖਣ ਕਿ ਆਖ਼ਰ ਅੰਨ੍ਹੀ ਕਿਵੇਂ ਪੀਸ ਰਹੀ ਆਂ ਤੇ ਕੁੱਤੇ ਕਿਵੇਂ ਚੱਟ ਰਹੇ ਨੇ…ਵੇਖਦੇ ਆਂ ਕਿ ਮੁੱਖ ਮੰਤਰੀ ਦੇ ਦਖ਼ਲ ਅੰਦਾਜ਼ੀ ਤੋਂ ਬਾਅਦ ਵੀ ਅੰਨ੍ਹੀ ਪੀਸਣੋ ਹੱਟਦੀ ਆਂ ਜਾਂ ਫਿਰ…! ਇੱਕ ਗੱਲ ਹੋਰ ਤੁਸੀਂ ਧਿਆਨ ਰੱਖਿਓ ਕਿਤੇ ਸੰਗਰੂਰ ਤੁਹਾਡੀ ਗੱਡੀ ਦੇ ਅੱਗੇ ਜੰਗਲਾਤ ਮਹਿਕਮੇ ਦੀ ਗੱਡੀ ਜਾ ਰਹੀ ਹੋਵੇ ਤਾਂ ਐਵੇਂ “ਟੀਂ ਟੀਂ…ਪਾਂ ਪਾਂ” ਨਾ ਕਰੀ ਜਾਇਓ…ਕਿਉਂਕਿ ਜੰਗਲਾਤ ਮਹਿਕਮੇ ਦਾ ਇੱਥੇ ਇੱਕ ਅਜਿਹਾ ਡਰਾਈਵਰ ਵੀ ਹੈ ਜੋ ਕੰਨਾਂ ਤੋਂ ਬੋਲਾ ਹੈ…!
– ਨਿਰਮਲ ਸਿੰਘ ਪੰਡੋਰੀ, ਪੱਤਰਕਾਰ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

Next Post

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

Nirmal Pandori

Nirmal Pandori

Related Posts

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
Load More
Next Post
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ 'ਤੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend