Gee 98News

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

ਮਹਿਲ ਕਲਾਂ, 23 ਜੂਨ, ਜਸਵੰਤ ਸਿੰਘ ਲਾਲੀ
-ਬਰਨਾਲਾ ਤੋਂ ਮਹਿਲ ਕਲਾਂ ਦੇ ਵਿਚਕਾਰ ਪਿੰਡ ਵਜੀਦਕੇ ਦੇ ਨੇੜੇ ਮੁੱਖ ਸੜਕ ‘ਤੇ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ,ਦੋਵਾਂ ਗੱਡੀਆਂ ਦੇ ਸਵਾਰ ਸਖ਼ਤ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਡਿਜਾਇਰ ਕਾਰ ਲੁਧਿਆਣਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਜੋ ਬਰਨਾਲਾ ਵਾਲੇ ਪਾਸੇ ਤੋਂ ਆ ਰਹੀ ਇੰਡੈਵਰ ਗੱਡੀ ਨਾਲ ਸਿੱਧੀ ਟਕਰਾ ਗਈ। ਲੁਧਿਆਣੇ ਤੋਂ ਆ ਰਹੀ ਕਾਰ ਇੱਕ ਕੁੜੀ ਚਲਾ ਰਹੀ ਸੀ, ਜਿਸ ਦੀ ਹਾਲਤ ਦੂਜੇ ਜ਼ਖ਼ਮੀਆਂ ਨਾਲੋਂ ਜ਼ਿਆਦਾ ਗੰਭੀਰ ਸੀ ਜਿਸ ਨੂੰ SSF ਦੇ ਇੰਚਾਰਜ ਏਐਸਆਈ ਕਰਮ ਸਿੰਘ ਅਤੇ ਟੀਮ ਵੱਲੋਂ ਬਰਨਾਲਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ, ਮ੍ਰਿਤਕ ਲੜਕੀ ਗੁਰਲੀਨ ਕੌਰ ਲੁਧਿਆਣੇ ਦੇ ਦੁੱਗਰੀ ਖੇਤਰ ਦੀ ਦੱਸੀ ਜਾ ਰਹੀ ਹੈ। ਬਰਨਾਲਾ ਤੋਂ ਆ ਰਹੀ ਇੰਡੈਵਰ ਕਾਰ ਵਿੱਚ ਚਾਰ ਜਣੇ ਸਵਾਰ ਸਨ ਜੋ ਸਖ਼ਤ ਜ਼ਖ਼ਮੀ ਹੋ ਗਏ ਹਨ ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ। ਦੋਵੇ ਗੱਡੀਆਂ ਦੀ ਟੱਕਰ ਐਨੀ ਜ਼ਬਰਦਸਤ ਸੀ ਕਿ ਟੱਕਰ ਵਿੱਚ ਮ੍ਰਿਤਕ ਕੁੜੀ ਦੀ ਡਿਜ਼ਾਇਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

error: Content is protected !!